ਅਰਜੁਨ ਐਵਾਰਡੀ ਖਿਡਾਰੀ ਮੱਲ੍ਹੀ ਦੇ ਬੁੱਤ ਨੂੰ ਅੱਗ ਲਗਾ ਕੇ ਸਾੜਨ ਵਾਲਾ ਨੌਜਵਾਨ ਗ੍ਰਿਫਤਾਰ

Thursday, Feb 10, 2022 - 09:57 PM (IST)

ਅਰਜੁਨ ਐਵਾਰਡੀ ਖਿਡਾਰੀ ਮੱਲ੍ਹੀ ਦੇ ਬੁੱਤ ਨੂੰ ਅੱਗ ਲਗਾ ਕੇ ਸਾੜਨ ਵਾਲਾ ਨੌਜਵਾਨ ਗ੍ਰਿਫਤਾਰ

ਮੁੱਲਾਂਪੁਰ ਦਾਖਾ (ਕਾਲੀਆ)- ਨਸ਼ੇ ’ਚ ਟੁੰਨ ਹੋ ਕੇ ਅਰਜੁਨ ਐਵਾਰਡੀ ਬਾਸਕਿਟਬਾਲ ਖਿਡਾਰੀ ਗੁਰਦਿਆਲ ਸਿੰਘ ਉਰਫ ਮੱਲ੍ਹੀ ਪੁੱਤਰ ਬੱਗਾ ਸਿੰਘ ਵਾਸੀ ਗੁੜ੍ਹੇ ਦੇ ਬੁੱਤ ਨੂੰ ਅੱਗ ਲਗਾ ਕੇ ਸਾੜਨ ਵਾਲਾ ਮਨਜਿੰਦਰ ਸਿੰਘ ਉਰਫ ਕਾਕਾ ਪੁੱਤਰ ਹਰਚੰਦ ਸਿੰਘ ਵਾਸੀ ਗੁੜ੍ਹੇ ਨੂੰ ਦਾਖਾ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ।

ਇਹ ਖ਼ਬਰ ਪੜ੍ਹੋ- ਹਾਕੀ ਪ੍ਰੋ ਲੀਗ : ਭਾਰਤ ਨੇ ਦੱਖਣੀ ਅਫਰੀਕਾ ਨੂੰ 10-2 ਨਾਲ ਹਰਾਇਆ
ਥਾਣਾ ਦਾਖਾ ਦੇ ਮੁਖੀ ਇੰਸ. ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਬਲਵੰਤ ਸਿੰਘ ਪੁੱਤਰ ਭਾਨ ਸਿੰਘ ਵਾਸੀ ਗੁੜ੍ਹੇ ਨੇ ਆਪਣੇ ਬਿਆਨਾਂ ਵਿਚ ਦੋਸ਼ ਲਗਾਇਆ ਸੀ ਕਿ ਗੁਰਦਿਆਲ ਸਿੰਘ ਉਰਫ ਮੱਲ੍ਹੀ ਅੰਤਰਰਾਸ਼ਟਰੀ ਖਿਡਾਰੀ ਬਾਸਕਿਟਬਾਲ, ਜੋ ਕਿ ਅਰਜਨ ਐਵਾਰਡ ਨਾਲ ਸਨਮਾਨਿਤ ਸੀ ਅਤੇ ਫੌਜ ਵਿਚ ਦੇਸ਼ ਦੀ ਸੇਵਾ ਨਿਭਾਅ ਕੇ ਆਇਆ ਸੀ ਦੇ ਸਨਮਾਨ ਵਜੋਂ ਉਨ੍ਹਾਂ ਦਾ ਬੁੱਤ ਸਾਡੇ ਪਿੰਡ ਦੀ ਬਾਸਕਿਟਬਾਲ ਗਰਾਊਂਡ 'ਚ ਸਥਾਪਿਤ ਕੀਤਾ ਗਿਆ ਸੀ, ਨੂੰ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਨੇ ਭੰਨ-ਤੋੜ ਕਰ ਕੇ ਅੱਗ ਲਗਾ ਦਿੱਤੀ, ਜਿਸ ਕਰ ਕੇ ਸਾਡੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ।

ਇਹ ਖ਼ਬਰ ਪੜ੍ਹੋ- IPL ਮੇਗਾ ਆਕਸ਼ਨ ਤੋਂ ਪਹਿਲਾਂ BCCI ਨੇ ਇੰਨ੍ਹਾਂ 3 ਗੇਂਦਬਾਜ਼ਾਂ 'ਤੇ ਲਗਾਇਆ ਬੈਨ
ਏ. ਐੱਸ. ਆਈ. ਹਮੀਰ ਸਿੰਘ ਸਮੇਤ ਪੁਲਸ ਪਾਰਟੀ ਨੇ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਦਿਆਂ ਮਨਜਿੰਦਰ ਸਿੰਘ ਉਰਫ ਕਾਕਾ ਵਾਸੀ ਗੁੜ੍ਹੇ ਨੂੰ ਗ੍ਰਿਫਤਾਰ ਕਰ ਕੇ ਉਸ ਵਿਰੁੱਧ ਜ਼ੇਰੇ ਧਾਰਾ 295, 427, 436, 504 ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News