ਟੀ-20 ਲੀਗ ''ਚ ਹਿੱਸਾ ਲੈਣ ਤੋਂ ਪਹਿਲਾਂ ਸਚਿਨ ਨੇ ਆਪਣੇ ਬੇਟੇ ਅਰਜੁਨ ਨੂੰ ਦਿੱਤੀ ਇਹ ਨਸੀਹਤ
Wednesday, Mar 20, 2019 - 12:34 PM (IST)

ਨਵੀਂ ਦਿੱਲੀ : ਅਰਜੁਨ ਤੇਂਦੁਲਕਰ ਲਈ ਸਭ ਤੋਂ ਵੱਡੀ ਚੁਣੌਤੀ ਜੇਕਰ ਦੁਨੀਆ ਵਿਚ ਹੈ ਤਾਂ ਉਹ ਹੈ ਖੁੱਦ ਦਾ ਸਰਨੇਮ। ਅਸੀਂ ਗੱਲ ਕਰ ਰਹੇ ਹਾਂ ਦੁਨੀਆ ਦੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਦੇ ਬੇਟੇ ਅਰਜੁਨ ਤੇਂਦੁਲਕਰ ਦੀ ਜਿਸ ਨੂੰ ਹਾਲ ਹੀ 'ਚ ਮੁੰਬਈ ਟੀ-20 ਲੀਗ ਦੇ ਨੀਲਾਮੀ ਪੂਲ ਵਿਚ ਸ਼ਾਮਲ ਕੀਤਾ ਗਿਆ ਸੀ। ਅਰਜੁਨ ਤੇਂਦੁਲਕਰ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਹਨ ਅਤੇ 19 ਸਾਲਾ ਇਸ ਖਿਡਾਰੀ ਲਈ ਮੁੰਬਈ ਟੀ-20 ਲੀਗ ਵਿਚ ਡੈਬਿਯੂ ਹੋਵੇਗਾ। ਇਸ ਤੋਂ ਪਹਿਲਾਂ ਅਰਜੁਨ ਤੇਂਦੁਲਕਰ ਭਾਰਤ ਦੀ ਅੰਡਰ-19 ਟੀਮ ਵਿਚ 2 ਟੈਸਟ ਮੈਚ ਖੇਡ ਚੁੱਕੇ ਹਨ। ਹਾਲਾਂਕਿ ਇਨ੍ਹਾਂ ਮੈਚਾਂ ਵਿਚ ਉਨ੍ਹਾਂ ਦਾ ਪ੍ਰਦਰਸ਼ਨ ਜ਼ਿਆਦਾ ਖਾਸ ਨਹੀਂ ਰਿਹਾ ਅਤੇ ਉਹ 3 ਵਿਕਟਾਂ ਲੈਣ ਤੋਂ ਇਲਾਵਾ 14 ਹੀ ਦੌੜਾਂ ਬਣਾ ਸਕੇ ਸੀ ਪਰ ਉਸ ਦੇ ਪਿਤਾ ਸਚਿਨ ਸਿ ਗੱਲ ਤੋਂ ਜ਼ਿਆਦਾ ਪਰੇਸ਼ਾਨ ਨਹੀਂਂ ਹੈ। ਸਚਿਨ ਦਾ ਮੰਨਣਾ ਹੈ ਕਿ ਇਸ ਸਮੇਂ ਸਫਲਤਾ ਤੋਂ ਵੱਧ ਅਰਜੁਨ ਦਾ ਖੇਡ ਪ੍ਰਤੀ ਜੁਨੂਨ ਕਿਸੇ ਦਿਨ ਸਫਲ ਨਹੀਂ ਹੁੰਦੇ ਤਾਂ ਅਗਲਾ ਦਿਨ ਆਏਗਾ ਜਦੋਂ ਉਹ ਮਜ਼ਬੂਤੀ ਨਾਲ ਵਾਪਸੀ ਕਰੇਗਾ। ਹਮੇਸ਼ਾ ਇਕ ਨਵੀਂ ਸਵੇਰ ਆਉਂਦੀ ਹੈ।
ਉੱਥੇ ਹੀ ਟੀ-20 ਲੀਗ ਦੇ ਬਾਰੇ ਗੱਲ ਕਰਦਿਆਂ ਸਚਿਨ ਨੇ ਕਿਹਾ ਕਿ ਇਹ ਇਕ ਅਜਿਹਾ ਮੌਕਾ ਹੈ ਜਿਸਨੂੰ ਅਰਜੁਨ ਨੂੰ ਦੋਵੇਂ ਹੱਥਾਂ ਨਾਲ ਫੜਨਾ ਚਾਹੀਦੈ। ਕਿਉਂਕਿ ਖੇਡਾਂ ਵਿਚ ਕਦੇ ਕੁਝ ਪੱਕਾ ਨਹੀਂ ਹੁੰਦਾ ਇਸ ਲਈ ਜੋ ਮੌਕਾ ਮਿਲੇ ਉਸ ਨੂੰ ਫੜ ਲਓ। ਨਾਲ ਹੀ ਸਚਿਨ ਨੇ ਕਿਹਾ, ''ਇਹ ਇਕ ਅਜਿਹਾ ਮੰਚ ਹੈ ਜਿੱਥੇ ਲੋਕ ਤੁਹਾਨੂੰ ਫਾਲੋਅ ਕਰਦੇ ਹਨ ਅਤੇ ਜੇਕਰ ਤੁਸੀਂ ਚੰਗਾ ਕਰਦੇ ਹੋ ਤਾਂ ਦੁਨੀਆ ਵਿਚ ਚੋਟੀ 'ਤੇ ਪਹੁੰਚ ਜਾਂਦੇ ਹੋ। ਹਾਲਾਂਕਿ ਉਹ ਅਜੇ ਸਫਲਤਾ ਹਾਸਲ ਨਹੀਂ ਕਰਦਾ ਤਾਂ ਵੀ ਹਮੇਸ਼ਾ ਆਉਣ ਵਾਲੀ ਇਕ ਨਵੀਂ ਸਵੇਰ ਹੋਵੇਗੀ ਜਦੋਂ ਉਹ ਮਜ਼ਬੂਤੀ ਨਾਲ ਵਾਪਸੀ ਕਰ ਸਕਦਾ ਹੈ।''
ਸਚਿਨ ਨੇ ਮੁੰਬਈ ਟੀ-20 ਲੀਗ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਲੀਗ ਨਾ ਸਿਰਫ ਨੌਜਵਾਨਾਂ ਨੂੰ ਆਈ. ਪੀ. ਐੱਲ. ਵਿਚ ਪ੍ਰਵੇਸ਼ ਕਰਨ ਦਾ ਮੌਕਾ ਦੇ ਰਹੀ ਹੈ ਸਗੋਂ ਇਸ ਵਿਚ ਉਨ੍ਹਾਂ ਅਨਜਾਨ ਕ੍ਰਿਕਟਰਾਂ ਨੂੰ ਵੀ ਪਹਿਚਾਣ ਦਿੱਤੀ ਹੈ ਜੋ ਖੇਡ ਪ੍ਰਤੀ ਪੂਰੀ ਤਰ੍ਹਾਂ ਨਾਲ ਸਮਰਪਤ ਹਨ ਪਰ ਕਿਸੇ ਚਮਕ-ਦਮਕ ਤੋਂ ਦੂਰ ਹਨ।