ਅਰਜੁਨ ਤੇਂਦੁਲਕਰ ਦੇ ਪੰਜੇ ਨਾਲ ਅਰੁਣਾਚਲ 84 ''ਤੇ ਢੇਰ

Wednesday, Nov 13, 2024 - 05:56 PM (IST)

ਅਰਜੁਨ ਤੇਂਦੁਲਕਰ ਦੇ ਪੰਜੇ ਨਾਲ ਅਰੁਣਾਚਲ 84 ''ਤੇ ਢੇਰ

ਪੋਰਵੋਰਿਮ- ਅਰਜੁਨ ਤੇਂਦੁਲਕਰ (ਪੰਜ ਵਿਕਟਾਂ) ਅਤੇ ਮੋਹਿਤ ਰੇਡਕਰ (ਤਿੰਨ ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਦੇ ਦਮ 'ਤੇ ਗੋਆ ਨੇ ਬੁੱਧਵਾਰ ਨੂੰ ਰਣਜੀ ਟਰਾਫੀ ਦੇ ਪਲੇਟ ਗਰੁੱਪ ਮੈਚ 'ਚ ਅਰੁਣਾਚਲ ਪ੍ਰਦੇਸ਼ ਨੂੰ 84 ਦੌੜਾਂ ਦੇ ਸਕੋਰ 'ਤੇ ਢੇਰ  ਕਰ ਦਿੱਤਾ। ਅੱਜ ਇੱਥੇ ਟਾਸ ਜਿੱਤ ਕੇ ਅਰੁਣਾਚਲ ਪ੍ਰਦੇਸ਼ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਬੱਲੇਬਾਜ਼ੀ ਕਰਨ ਆਈ ਅਰੁਣਾਚਲ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ ਅਤੇ ਸਿਰਫ਼ 27 ਦੇ ਸਕੋਰ 'ਤੇ ਉਸ ਨੇ ਚਾਰ ਵਿਕਟਾਂ ਗੁਆ ਦਿੱਤੀਆਂ। 

ਨਬਾਮ ਹੈਚਾਂਗ (0), ਨੀਲਮ ਓਬੀ (22), ਜੈ ਭਾਵਸਰ (0), ਚਿਨਮਯ ਪਾਟਿਲ (3) ਦੌੜਾਂ ਬਣਾ ਕੇ ਆਊਟ ਹੋ ਗਏ। ਇਨ੍ਹਾਂ ਚਾਰ ਬੱਲੇਬਾਜ਼ਾਂ ਨੂੰ ਅਰਜੁਨ ਤੇਂਦੁਲਕਰ ਨੇ ਆਊਟ ਕੀਤਾ। ਇਸ ਤੋਂ ਇਲਾਵਾ ਅਰਜੁਨ ਨੇ ਮੋਜੀ ਆਟੇ (ਇਕ) ਰਨ ਨੂੰ ਵੀ ਆਊਟ ਕੀਤਾ। ਸਿਧਾਰਥ ਬਲੋਦੀ (16), ਸੰਦੀਪ ਕੁਮਾਰ (12), ਯਬ ਨਿਆ (0) ਆਊਟ ਹੋਏ। ਕਪਤਾਨ ਨਬਾਮ ਅਬੋ ਨੇ ਸਭ ਤੋਂ ਵੱਧ ਦੌੜਾਂ (ਨਾਬਾਦ 25) ਦੌੜਾਂ ਦੀ ਪਾਰੀ ਖੇਡੀ। ਗੋਆ ਦੇ ਗੇਂਦਬਾਜ਼ਾਂ ਨੇ ਅਰੁਣਾਚਲ ਪ੍ਰਦੇਸ਼ ਦੀ ਪੂਰੀ ਟੀਮ ਨੂੰ 30.3 ਓਵਰਾਂ 'ਚ 84 ਦੌੜਾਂ 'ਤੇ ਰੋਕ ਦਿੱਤਾ। ਗੋਆ ਲਈ ਅਰਜੁਨ ਤੇਂਦੁਲਕਰ ਨੇ 25 ਦੌੜਾਂ (ਪੰਜ ਵਿਕਟਾਂ), ਮੋਹਿਤ ਰੇਡਕਰ ਨੇ 15 ਦੌੜਾਂ (ਤਿੰਨ ਵਿਕਟਾਂ) ਅਤੇ ਕੀਥ ਪਿੰਟੋ ਨੇ 31 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। 


author

Tarsem Singh

Content Editor

Related News