ਅਰਜੁਨ ਤੇਂਦੁਲਕਰ ਪਹਿਲੀ ਵਾਰ ਮੁੰਬਈ ਦੀ ਸੀਨੀਅਰ ਟੀਮ ’ਚ ਸ਼ਾਮਲ
Saturday, Jan 02, 2021 - 05:18 PM (IST)
ਮੁੰਬਈ (ਭਾਸ਼ਾ) : ਖੱਬੇ ਹੱਥ ਦੇ ਨੌਜਵਾਨ ਤੇਜ਼ ਗੇਂਦਬਾਜ਼ ਅਤੇ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਦੇ ਪੁੱਤਰ ਅਰਜੁਨ ਨੂੰ ਪਹਿਲੀ ਵਾਰ ਸ਼ਨੀਵਾਰ ਨੂੰ ਮੁੰਬਈ ਦੀ ਸੀਨੀਅਰ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਅਤੇ ਸੈਯਦ ਮੁਸ਼ਤਾਕ ਅਲੀ ਟਰਾਫੀ ਲਈ 22 ਮੈਂਬਰੀ ਟੀਮ ਦੀ ਚੋਣ ਕੀਤੀ ਗਈ ਹੈ। ਮੁੰਬਈ ਟੀਮ ਦੇ ਮੁੱਖ ਚੋਣ ਕਰਤਾ ਸਲਿਲ ਅੰਕੋਲਾ ਨੇ ਇਸਦੀ ਪੁਸ਼ਟੀ ਕੀਤੀ। ਅਰਜੁਨ ਦੇ ਇਲਾਵਾ ਤੇਜ਼ ਗੇਂਦਬਾਜ਼ ਕ੍ਰਿਤਿਕ ਐਚ ਨੂੰ ਵੀ ਟੀਮ ਵਿੱਚ ਰੱਖਿਆ ਗਿਆ ਹੈ।
ਐਮ.ਸੀ.ਏ. ਦੇ ਇੱਕ ਅਧਿਕਾਰੀ ਨੇ ਕਿਹਾ, ‘ਇਸ ਤੋਂ ਪਹਿਲਾਂ ਬੀ.ਸੀ.ਸੀ.ਆਈ. ਨੇ 20 ਮੈਂਬਰੀ ਟੀਮ ਚੁਣਨ ਨੂੰ ਕਿਹਾ ਸੀ ਪਰ ਬਾਅਦ ਵਿੱਚ ਕਿਹਾ ਕਿ 22 ਮੈਂਬਰ ਚੁਣੇ ਜਾ ਸਕਦੇ ਹਨ। ਅਰਜੁਨ ਨੂੰ ਪਹਿਲੀ ਵਾਰ ਸੀਨੀਅਰ ਟੀਮ ਵਿੱਚ ਚੁਣਿਆ ਗਿਆ ਹੈ। ਇਸ ਤੋਂ ਪਹਿਲਾਂ ਉਹ ਮੁੰਬਈ ਲਈ ਵੱਖ-ਵੱਖ ਉਮਰ ਵਰਗ ਦੇ ਟੂਰਨਾਮੈਂਟ ਖੇਡਦੇ ਰਹੇ ਹਨ। ਉਹ ਭਾਰਤੀ ਟੀਮ ਨੂੰ ਨੈਟ ਉੱਤੇ ਗੇਂਦਬਾਜ਼ੀ ਕਰਦੇ ਰਹੇ ਹਨ ਅਤੇ ਸ਼੍ਰੀਲੰਕਾ ਦਾ ਦੌਰਾ ਕਰਣ ਵਾਲੀ ਭਾਰਤ ਦੀ ਅੰਡਰ 19 ਟੀਮ ਵਿੱਚ ਵੀ ਰਹੇ। ਮੁੰਬਈ ਦੇ ਕਪਤਾਨ ਸੂਰਿਆ ਕੁਮਾਰ ਯਾਦਵ ਹਨ ਅਤੇ 10 ਜਨਵਰੀ ਤੋਂ ਸ਼ੁਰੂ ਹੋ ਰਹੇ ਟੂਰਨਾਮੈਂਟ ਵਿੱਚ ਮੁਂਬਈ ਨੂੰ ਸਾਰੇ ਮੈਚ ਘਰੇਲੂ ਮੈਦਾਨ ਉੱਤੇ ਹੀ ਖੇਡਣੇ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।