ਅਰਜੁਨ ਸ਼ਰਮਾ ਬਣੇ ਪੀ.ਜੀ.ਟੀ.ਆਈ. ਫੀਡਰ ਟੂਰ ਦੇ ਜੇਤੂ
Friday, Jun 29, 2018 - 09:26 AM (IST)
ਜੈਪੁਰ— ਭਾਰਤੀ ਗੋਲਫਰ ਅਰਜੁਨ ਸ਼ਰਮਾ ਨੇ ਆਖ਼ਰੀ ਪਲਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਅੱਜ ਇੱਥੇ ਪੀ.ਜੀ.ਟੀ.ਆਈ. ਫੀਡਰ ਟੂਰ ਗੋਲਫ ਦਾ ਖਿਤਾਬ ਜਿੱਤ ਲਿਆ। ਇੱਥੋਂ ਦੇ ਰਾਮਬਾਗ ਗੋਲਫ ਕਲੱਬ 'ਚ ਖੇਡੇ ਗਏ ਮੁਕਾਬਲੇ 'ਚ ਅਰਜੁਨ ਨੇ ਇਕ ਅੰਡਰ 69 ਦਾ ਕਾਰਡ ਖੇਡਿਆ।
ਅਰਜੁਨ ਇਕ ਸਮੇਂ ਪਿਛੜ ਰਹੇ ਸਨ ਪਰ 10 ਫੁੱਟ ਦੂਰ ਤੋਂ ਬਰਡੀ ਲਗਾ ਕੇ ਉਨ੍ਹਾਂ ਨੇ ਇਕ ਸ਼ਾਟ ਦੇ ਫਰਕ ਨਾਲ ਰੋਮਾਂਚਕ ਜਿੱਤ ਦਰਜ ਕੀਤੀ। ਉਨ੍ਹਾਂ ਦਾ ਕੁਲ ਸਕੋਰ ਅੱਠ ਅੰਡਰ 202 ਰਿਹਾ। ਦਿਨ ਦਾ ਸਰਵਸ਼੍ਰੇਸ਼ਠ ਕਾਰਡ ਚਾਰ ਅੰਡਰ 66 ਖੇਡਣ ਵਾਲੇ ਵਿਕਰਮਜੀਤ ਸਿੰਘ ਸੰਧੂ 7 ਅੰਡਰ 203 ਦੇ ਸਕੋਰ ਦੇ ਨਾਲ ਦੂਜੇ ਸਥਾਨ 'ਤੇ ਰਹੇ।
