ਅਰਜੁਨ ਬਣਿਆ ਡੈਥ ਮੈਚ ਸ਼ਤਰੰਜ 2022 ਦਾ ਜੇਤੂ, ਰੋਮਾਂਚਕ ਮੈਚ ''ਚ ਗੁਕੇਸ਼ ਨੂੰ ਹਰਾਇਆ

Tuesday, Nov 08, 2022 - 06:07 PM (IST)

ਹੈਦਰਾਬਾਦ (ਨਿਕਲੇਸ਼ ਜੈਨ)-  ਭਾਰਤ ਦੇ ਦੋ ਸਭ ਤੋਂ ਪ੍ਰਤਿਭਾਸ਼ਾਲੀ ਨੌਜਵਾਨ ਗ੍ਰੈਂਡਮਾਸਟਰ ਡੀ ਗੁਕੇਸ਼ ਅਤੇ ਅਰਜੁਨ ਅਰਿਗਾਸੀ ਵਿਚਕਾਰ ਚੈਸਬੇਸ ਇੰਡੀਆ ਓਰੀਜਨਲ ਡੈਥ ਮੈਚ 2.0 ਵਿਸ਼ਵ ਦੇ 26ਵੇਂ ਨੰਬਰ ਦੇ ਖਿਡਾਰੀ ਅਰਜੁਨ ਅਰਿਗਾਸੀ ਦੀ ਜਿੱਤ ਨਾਲ ਸਮਾਪਤ ਹੋ ਹੋਇਆ ।

ਸਭ ਤੋਂ  ਪਹਿਲੇ ਸੈਗਮੈਂਟ ਵਿੱਚ 90 ਮਿੰਟਾਂ ਦੌਰਾਨ ਚਾਰ ਰੈਪਿਡ ਮੈਚ ਖੇਡੇ ਗਏ ਜਿਸ ਵਿੱਚ ਬਲਾਈਂਡ ਫੋਲਡ, ਚੈਂਸ 960, ਕੋਈ ਕੇਸਲਿੰਗ ਅਤੇ ਆਮ ਰੈਪਿਡ ਮੈਚਾਂ ਤੋਂ ਬਾਅਦ ਅਰਜੁਨ 2 ਜਿੱਤਾਂ ਅਤੇ 1 ਡਰਾਅ ਅਤੇ 1 ਹਾਰ ਨਾਲ 7-4 ਨਾਲ ਅੱਗੇ ਸੀ। ਇਸ ਫਾਰਮੈਟ ਵਿੱਚ, ਜਿੱਤ ਲਈ 3 ਅੰਕ ਅਤੇ ਡਰਾਅ ਲਈ ਇੱਕ ਅੰਕ ਦਿੱਤਾ ਜਾਂਦਾ ਹੈ।

ਇਹ  ਵੀ ਪੜ੍ਹੋ : BWF ਰੈਂਕਿੰਗ: ਲਕਸ਼ਯ ਸੇਨ ਕਰੀਅਰ ਦੇ ਸਰਵੋਤਮ 6ਵੇਂ ਸਥਾਨ 'ਤੇ ਪਹੁੰਚਿਆ

PunjabKesari

ਦੂਜੇ ਸੈਗਮੈਂਟ ਵਿਚ 60 ਮਿੰਟਾਂ ਦੌਰਾਨ 5 ਬਲਿਟਜ਼ ਮੈਚ ਖੇਡੇ ਗਏ ਜਿਸ ਵਿਚ ਅਰਜੁਨ ਨੇ ਪਹਿਲਾ ਮੈਚ ਜਿੱਤ ਕੇ 9-4 ਦੀ ਬੜ੍ਹਤ ਬਣਾ ਲਈ ਪਰ ਇਸ ਤੋਂ ਬਾਅਦ ਗੁਕੇਸ਼ ਨੇ ਲਗਾਤਾਰ ਤਿੰਨ ਮੈਚ ਜਿੱਤ ਕੇ ਸ਼ਾਨਦਾਰ ਵਾਪਸੀ ਕੀਤੀ ਅਤੇ ਸਕੋਰ 10-9 ਕਰ ਦਿੱਤਾ ਪਰ ਅਰਜੁਨ ਨੇ ਆਖਰੀ ਮੈਚ ਜਿੱਤ ਕੇ ਮੁੜ 11-10 ਬੜ੍ਹਤ ਬਣਾ ਲਈ। 

ਤੀਜੇ ਸੈਗਮੈਂਟ ਵਿੱਚ 30 ਮਿੰਟ ਤੱਕ ਬੁਲਟ ਦੇ 8 ਮੈਚ ਖੇਡੇ ਗਏ ਅਤੇ ਇਸ ਵਿੱਚ ਅਰਜੁਨ ਨੇ ਸ਼ੁਰੂ ਤੋਂ ਹੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਕੁੱਲ 4 ਜਿੱਤਾਂ ਦਰਜ ਕੀਤੀਆਂ, ਗੁਕੇਸ਼ ਦੇ ਹੱਕ ਵਿੱਚ 3 ਜਿੱਤਾਂ ਆਈਆਂ ਅਤੇ ਇੱਕ ਮੈਚ ਡਰਾਅ ਰਿਹਾ ਅਤੇ ਅਰਜੁਨ ਨੇ 15.5-13.5 ਨਾਲ ਖ਼ਿਤਾਬ ਜਿੱਤਣ 'ਚ ਸਫਲ ਰਹੇ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News