ਸਰਦਰੁੱਤ ਓਲੰਪਿਕ ਦੀ ਟਿਕਟ ਪੱਕੀ ਕਰਨ ਵਾਲੇ ਆਰਿਫ਼ ਖ਼ਾਨ ਨੂੰ ਟਾਪਸ ''ਚ ਮਿਲੀ ਜਗ੍ਹਾ

Saturday, Jan 08, 2022 - 11:32 AM (IST)

ਸਰਦਰੁੱਤ ਓਲੰਪਿਕ ਦੀ ਟਿਕਟ ਪੱਕੀ ਕਰਨ ਵਾਲੇ ਆਰਿਫ਼ ਖ਼ਾਨ ਨੂੰ ਟਾਪਸ ''ਚ ਮਿਲੀ ਜਗ੍ਹਾ

ਨਵੀਂ ਦਿੱਲੀ- ਖੇਡ ਮੰਤਰਾਲਾ ਦੇ ਮਿਸ਼ਨ ਓਲੰਪਿਕ ਸੈੱਲ (ਐੱਮ. ਓ. ਸੀ.) ਨੇ ਅਲਪਾਈਨ ਸਕੀਇੰਗ ਐਥਲੀਟ ਮੁਹੰਮਦ ਆਰਿਫ਼ ਖ਼ਾਨ ਨੂੰ ਸਰਤ ਰੁੱਤ ਓਲੰਪਿਕ ਤਕ ਟਾਰਗੇਟ ਓਲੰਪਿਕ ਪੇਡੀਅਮਮ ਸਕੀਮ (ਟਾਪਸ) ਦੇ ਕੋਰ ਗਰੁੱਪ 'ਚ ਸ਼ਾਮਲ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਚੀਨ ਦੇ ਬੀਜਿੰਗ 'ਚ ਚਾਰ ਤੋਂ 20 ਫਰਵਰੀ ਤਕ ਹੋਣ ਵਾਲੇ ਸਰਤ ਰੁੱਤ ਓਲੰਪਿਕ 2022 'ਚ ਆਰਿਫ ਸਲੈਲਮ ਤੇ ਜਾਇੰਟ ਸਲੈਲਮ ਪ੍ਰਤੀਯੋਗਿਤਾ 'ਚ ਹਿੱਸਾ ਲੈਣਗੇ।

ਇਹ ਵੀ ਪੜ੍ਹੋ : ਪੁਜਾਰਾ-ਰਹਾਣੇ 'ਤੇ ਬੋਲੇ ਗਾਵਸਕਰ, ਕਦੀ-ਕਦੀ ਅਸੀਂ ਸੀਨੀਅਰ ਖਿਡਾਰੀਆਂ ਦੇ ਪ੍ਰਤੀ ਕਾਫ਼ੀ ਸਖ਼ਤ ਹੋ ਜਾਂਦੇ ਹਾਂ

ਯੂਰਪ 'ਚ ਸਿਖਲਾਈ ਤੇ ਚੀਨ 'ਚ ਓਲੰਪਿਕ ਖੇਡਾਂ ਤੋਂ ਪਹਿਲਾਂ ਉਪਕਰਣਾਂ ਦੀ ਖ਼ਰੀਦ ਲਈ ਟਾਪਸ ਦੇ ਤਹਿਤ ਅਲਪਾਈਨ ਸਕੀਅਰ ਲਈ 17.46 ਲੱਖ ਰੁਪਏ ਦੀ ਰਕਮ ਨੂੰ ਮਨਜ਼ੂਰੀ ਦਿੱਤੀ ਗਈ ਹੈ। ਜੰਮੂ ਕਸ਼ਮੀਰ ਦੇ ਰਹਿਣ ਵਾਲੇ 31 ਸਾਲਾ ਆਰਿਫ਼ ਨੇ ਦੁਬਈ 'ਚ ਇਕ ਪ੍ਰਤੀਯੋਗਿਤਾ 'ਚ ਸਲੈਲਮ ਈਵੈਂਟ ਲਈ ਕੋਟੇ ਦੇ ਤਹਿਤ ਸਥਾਨ ਹਾਸਲ ਕੀਤਾ ਸੀ ਤੇ ਪਿਛਲੇ ਸਾਲ ਦਸੰਬਰ 'ਚ ਮੋਂਟੇਨੇਗ੍ਰੀ 'ਚ ਵਿਸ਼ਾਲ ਸਲੈਲਮ 'ਚ ਕੋਟਾ ਹਾਸਲ ਕੀਤਾ। ਇਸ ਉਪਲੱਬਧੀ ਨੇ ਉਨ੍ਹਾਂ ਨੂੰ ਦੋ ਵੱਖ-ਵੱਖ ਸਰਦ ਰੁੱਤ ਓਲੰਪਿਕ ਖੇਡਾਂ 'ਚ ਸਿੱਧੇ ਕੋਟਾ ਸਥਾਨ ਜਿੱਤਣ ਵਾਲੇ ਪਹਿਲੇ ਭਾਰਤੀ ਬਣਨ ਦਾ ਮਾਣ ਦਿੱਤਾ।

ਇਹ ਵੀ ਪੜ੍ਹੋ : SA v IND : ਸਿਰਾਜ ਦਾ ਆਖਰੀ ਟੈਸਟ 'ਚ ਖੇਡਣਾ ਸ਼ੱਕੀ, ਇਸ ਖਿਡਾਰੀ ਨੂੰ ਮਿਲ ਸਕਦਾ ਹੈ ਮੌਕਾ

ਇਸ ਤੋਂ ਇਲਾਵਾ ਉਹ ਸਰਤ ਰੁੱਤ ਖੇਡਾਂ 2022 'ਚ ਜਗ੍ਹਾ ਪੱਕੀ ਕਰਨ ਵਾਲੇ ਦੇਸ਼ ਦੇ ਪਹਿਲੇ ਐਥਲੀਟ ਵੀ ਹਨ। ਜ਼ਿਕਰਯੋਗ ਹੈ ਕਿ ਆਰਿਫ਼ ਦਾ ਮੌਜੂਦਾ ਟ੍ਰੇਨਿੰਗ ਬੇਸ ਆਸਟ੍ਰੀਆ 'ਚ ਹੈ, ਜਿੱਥੇ ਉਨ੍ਹਾਂ ਦੇ ਕੋਚ ਤੇ ਫਿਜ਼ੀਓ ਵੀ ਉਨ੍ਹਾਂ ਦੇ ਨਾਲ ਹਨ। ਐੱਮ. ਓ. ਸੀ. ਨੇ ਆਰਿਫ਼ ਲਈ ਕੁਲ 35 ਦਿਨਾਂ ਲਈ ਯੂਰਪੀ ਟ੍ਰੇਨਿੰਗ ਕੈਂਪ ਨੂੰ ਮਨਜ਼ੂਰੀ ਦਿੱਤੀ ਸੀ, ਜੋ ਸਰਤਰੁੱਤ ਓਲੰਪਿਕ ਲਈ ਉਨ੍ਹਾਂ ਦੇ ਕੁਆਲੀਫ਼ਾਈ ਕਰਨ ਦੇ ਬਾਅਦ ਤੋਂ ਸ਼ੁਰੂ ਹੋਇਆ ਸੀ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News