ਅਰਜਨਟੀਨਾ ਓਪਨ ਟੈਨਿਸ : ਵਾਵਰਿੰਕਾ ਆਖ਼ਰੀ 16 ਵਿੱਚ ਪਹੁੰਚਿਆ, ਸਿਲਿਚ ਬਾਹਰ
Tuesday, Feb 13, 2024 - 02:23 PM (IST)
ਬਿਊਨਸ ਆਇਰਸ, (ਭਾਸ਼ਾ) : ਤਿੰਨ ਗ੍ਰੈਂਡ ਸਲੈਮ ਖ਼ਿਤਾਬ ਜਿੱਤਣ ਵਾਲੇ ਸਟੈਨ ਵਾਵਰਿੰਕਾ ਦਾ ਅਰਜਨਟੀਨਾ ਓਪਨ ਟੈਨਿਸ ਦੇ ਪ੍ਰੀ-ਕੁਆਰਟਰ ਫਾਈਨਲ ਵਿੱਚ ਤੀਜਾ ਦਰਜਾ ਪ੍ਰਾਪਤ ਨਿਕੋਲਸ ਜੈਰੀ ਨਾਲ ਮੁਕਾਬਲਾ ਹੋਵੇਗਾ। ਵਿਸ਼ਵ 'ਚ 60ਵੇਂ ਸਥਾਨ 'ਤੇ ਕਾਬਜ਼ ਵਾਵਰਿੰਕਾ ਨੇ ਸੋਮਵਾਰ ਨੂੰ ਸਥਾਨਕ ਖਿਡਾਰੀ ਪੇਡਰੋ ਕੈਚਿਨ ਖਿਲਾਫ ਪਹਿਲਾ ਸੈੱਟ ਗੁਆਉਣ ਤੋਂ ਬਾਅਦ ਵਾਪਸੀ ਕਰਦੇ ਹੋਏ 6-7, 6-1, 6-2 ਨਾਲ ਜਿੱਤ ਦਰਜ ਕੀਤੀ। ਯੂ. ਐਸ. ਓਪਨ (2014) ਦੇ ਚੈਂਪੀਅਨ ਮਾਰਿਨ ਸਿਲਿਚ ਲਾਸਜ਼ਲੋ ਜੇਰੇ ਤੋਂ 4-6, 6-3, 6-0 ਨਾਲ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਏ।