ਤੀਰਅੰਦਾਜ਼ੀ ਵਿਸ਼ਵ ਕੱਪ ਦੇ ਤੀਜੇ ਪੜਾਅ 'ਚ ਭਾਰਤੀਆਂ ਲਈ ਨਿਰਾਸ਼ਾਜਨਕ ਦਿਨ

Saturday, May 25, 2019 - 04:51 PM (IST)

ਤੀਰਅੰਦਾਜ਼ੀ ਵਿਸ਼ਵ ਕੱਪ ਦੇ ਤੀਜੇ ਪੜਾਅ 'ਚ ਭਾਰਤੀਆਂ ਲਈ ਨਿਰਾਸ਼ਾਜਨਕ ਦਿਨ

ਅੰਤਾਲਿਆ— ਭਾਰਤੀ ਮਿਕਸਡ ਰਿਕਰਵ ਟੀਮ ਤੀਰਅੰਦਾਜ਼ੀ ਵਿਸ਼ਵ ਕੱਪ ਦੇ ਤੀਜੇ ਪੜਾਅ 'ਚ ਦੂਜੇ ਦੌਰ ਤੋਂ ਹੀ ਬਾਹਰ ਹੋ ਗਈ ਜਦਕਿ ਨਿੱਜੀ ਵਰਗ 'ਚ ਵੀ ਕੋਈ ਭਾਰਤੀ ਅੱਗੇ ਨਹੀਂ ਵਧ ਸਕਿਆ। ਦੀਪਿਕਾ ਕੁਮਾਰੀ ਅਤੇ ਤਰੁਣਦੀਪ ਰਾਏ ਦੀ ਮਿਕਸਡ ਡਬਲਜ਼ ਟੀਮ ਨੂੰ ਤੁਰਕੀ ਦੀ ਯਾਸਮੀਨ ਅਨਾਗੋਜ ਅਤੇ ਮੇਟੇ ਗਾਜੋਜ ਨੇ ਸ਼ੂਟ ਆਫ 'ਚ 5.4 ਨਾਲ ਹਰਾਇਆ। ਇਸ ਤੋਂ ਪਹਿਲਾਂ ਰਾਏ, ਦੀਪਿਕਾ, ਬੋਂਬਾਇਲਾ ਦੇਵੀ ਅਤੇ ਅਤੁਲ ਵਰਮਾ ਵੀ ਨਿੱਜੀ ਵਰਗ ਤੋਂ ਬਾਹਬ ਹੋ ਗਏ।

ਭਾਰਤ ਨੂੰ ਅਗਲੇ ਮਹੀਨੇ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਤੋਂ ਪਹਿਲਾਂ ਇਸ ਆਖਰੀ ਟੂਰਨਾਮੈਂਟ ਤੋਂ ਇਸ ਵਰਗ ਤੋਂ ਖਾਲੀ ਹੱਥ ਪਰਤਨਾ ਹੋਵੇਗਾ। ਕੰਪਾਊਂਡ ਮਿਕਸਡ ਡਬਲਜ਼ 'ਚ ਰਜਤ ਚੌਹਾਨ ਅਤੇ ਜੋਤੀ ਸੁਰੇਖਾ ਵੇਨਮ ਦੂਜੇ ਦੌਰ ਤੋਂ ਬਾਹਰ ਹੋ ਗਏ। ਭਾਰਤ ਦੀਆਂ ਉਮੀਦਾਂ ਹੁਣ ਕੰਪਾਊਂਡ ਟੀਮ ਵਰਗ 'ਤੇ ਟਿਕੀਆਂ ਹਨ ਜਿਸ 'ਚ ਪੁਰਸ਼ ਅਤੇ ਮਹਿਲਾ ਟੀਮਾਂ ਕਾਂਸੀ ਤਮਗੇ ਲਈ ਖੇਡਣਗੀਆਂ।


author

Tarsem Singh

Content Editor

Related News