ਮਹਿਲਾ ਕੰਪਾਊਂਡ ਟੀਮ ਨੂੰ ਇਕ ਅੰਕ ਤੋਂ ਪਿੱਛੜ ਕੇ ਮਿਲਿਆ ਚਾਂਦੀ ਦਾ ਤਮਗਾ
Saturday, Jul 21, 2018 - 03:48 PM (IST)
ਨਵੀਂ ਦਿੱਲੀ— ਭਾਰਤੀ ਮਹਿਲਾ ਕੰਪਾਊਂਡ ਟੀਮ ਜਰਮਨੀ ਦੇ ਬਰਲਿਨ 'ਚ ਚਲ ਰਹੇ ਤੀਰਅੰਦਾਜ਼ੀ ਵਿਸ਼ਵ ਕੱਪ ਪੜਾਅ-4 ਦੇ ਫਾਈਨਲ 'ਚ ਫਰਾਂਸ ਤੋਂ ਸਿਰਫ ਇਕ ਅੰਕ ਨਾਲ ਪਿਛੜ ਗਈ ਅਤੇ ਉਸ ਨੂੰ ਚਾਂਦੀ ਦੇ ਤਮਗੇ ਨਾਲ ਸਬਰ ਕਰਨਾ ਪਿਆ।
ਭਾਰਤੀ ਮਹਿਲਾ ਟੀਮ 'ਚ ਮੱਧ ਪ੍ਰਦੇਸ਼ ਸੂਬਾ ਤੀਰਅੰਦਾਜ਼ੀ ਅਕੈਡਮੀ ਜਬਲਪੁਰ ਦੀ ਹੁਨਰਮੰਦ ਖਿਡਾਰਨ ਮੁਸਕਾਨ ਕਿਰਾਰ, ਪੈਟਰੋਲੀਅਮ ਸਪੋਰਟਸ ਪ੍ਰਮੋਸ਼ਨ ਬੋਰਡ ਦੀ ਜੋਤੀ ਸੁਰੇਖਾ ਅਤੇ ਰੇਲਵੇ ਦੀ ਤ੍ਰਿਸ਼ਾ ਦੇਵ ਸ਼ਾਮਲ ਸਨ ਅਤੇ ਉਨ੍ਹਾਂ ਨੂੰ ਸੋਨ ਤਮਗੇ ਦੇ ਮੁਕਾਬਲੇ 'ਚ ਫਰਾਂਸ ਤੋਂ 228-229 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
