ਇੰਗਲੈਂਡ ਦੀ ਵਨ ਡੇ ਟੀਮ ''ਚੋਂ ਆਰਚਰ, ਸੈਮ ਤੇ ਬੇਨ ਸਟੋਕਸ ਬਾਹਰ
Wednesday, Nov 04, 2020 - 02:08 AM (IST)
ਨਵੀਂ ਦਿੱਲੀ- ਜੋਫ੍ਰਾ ਆਰਚਰ, ਸੈਮ ਕਿਉਰੇਨ ਤੇ ਬੇਨ ਸਟੋਕਸ ਨੂੰ ਦੱਖਣੀ ਅਫਰੀਕਾ 'ਚ ਹੋਣ ਵਾਲੀ ਤਿੰਨ ਮੈਚਾਂ ਦੀ ਸੀਰੀਜ਼ 'ਚ ਇਗਲੈਂਡ ਦੀ ਵਨ ਡੇ ਟੀਮ ਤੋਂ ਆਰਾਮ ਦਿੱਤਾ ਗਿਆ ਹੈ। ਦਰਅਸਲ, ਈ. ਸੀ. ਬੀ. ਜੈਵ ਸੁਰੱਖਿਅਅਤ ਹਾਲਾਤਾਂ 'ਚ ਖਿਡਾਰੀਆਂ ਨੂੰ ਪਰਿਵਾਰ ਦੇ ਨਾਲ ਸਮਾਂ ਬਿਤਾਉਣ ਦਾ ਪ੍ਰਬੰਧ ਵੀ ਕਰ ਰਹੀ ਹੈ। ਆਰਚਰ ਨੇ ਇਸ ਗਰਮੀ 'ਚ ਅਜੇਸ ਬਾਊਲ ਅਤੇ ਏਮਿਰੇਟਸ ਓਲਡ ਟ੍ਰੈਫੋਰਡ 'ਚ ਇੰਗਲੈਂਡ ਦੇ ਕਿਸੇ ਹੋਰ ਖਿਡਾਰੀ ਦੀ ਤੁਲਨਾ 'ਚ ਸਭ ਤੋਂ ਜ਼ਿਆਦਾ ਮੈਚ ਖੇਡੇ ਹਨ। ਕਿਉਰੇਨ ਵੀ ਪਿੱਛੇ ਨਹੀਂ ਹੈ। ਸਟੋਕਸ ਪਾਕਿਸਤਾਨ ਵਿਰੁੱਧ ਪਹਿਲੇ ਟੈਸਟ ਤੋਂ ਬਾਅਦ ਪਾਰਿਵਾਰਕ ਕਾਰਨਾਂ ਦੇ ਕਰਕੇ ਨਿਊਜ਼ੀਲੈਂਡ ਚੱਲ ਗਏ ਸਨ ਪਰ ਬਾਅਦ 'ਚ ਇਹ ਤਿੰਨੇ ਖਿਡਾਰੀ ਯੂ. ਏ. ਈ. 'ਚ ਚੱਲ ਰਹੇ ਆਈ. ਪੀ. ਐੱਲ. 'ਚ ਹਿੱਸਾ ਲੈਣ ਦੇ ਲਈ ਪਹੁੰਚੇ।
ਇੰਗਲੈਂਡ ਦੀ ਵਨ ਡੇ ਟੀਮ- ਇਯੋਨ ਮੋਰਗਨ (ਕਪਤਾਨ), ਜਾਨੀ ਬੇਅਰਸਟੋ, ਜੇਸਨ ਰਾਏ, ਜੋ ਰੂਟ, ਲਿਯਾਮ ਲਿਵਿੰਗਸਟੋਨ, ਸੈਮ ਬਿਲਿੰਗ, ਜੋਸ ਬਟਲਰ (ਵਿਕਟਕੀਪਰ), ਮੋਈਨ ਅਲੀ, ਲੇਵਿਸ ਜਾਰਜਰੀ, ਟਾਮ ਕਿਉਰੇਨ, ਕ੍ਰਿਸ ਵੋਕਸ, ਆਦਿਲ ਰਾਸ਼ਿਦ, ਰੀਸ ਟਾਪਲੇ, ਐਲੀ ਸਟੋਨ ਤੇ ਮਾਰਕ ਵੁੱਡ।
ਇੰਗਲੈਂਡ ਦੀ ਟੀ-20 ਟੀਮ- ਇਯੋਨ ਮੋਰਗਨ (ਕਪਤਾਨ), ਜਾਨੀ ਬੇਅਰਸਟੋ, ਜੇਸਨ ਰਾਏ, ਜੋਸ ਬਟਲਰ (ਵਿਕਟਕੀਪਰ), ਡੇਵਿਡ ਮਾਲਨ, ਬੇਨ ਸਟੋਕਸ, ਸੈਮ ਬਿਲਿੰਗ, ਮੋਈਨ ਅਲੀ, ਟਾਮ ਕਿਉਰੇਨ, ਜੋਫ੍ਰਾ ਅਰਚਰ, ਕ੍ਰਿਸ ਜੌਰਡਨ, ਰੀਸ ਟਾਪਲੇ, ਆਦਿਲ ਰਾਸ਼ਿਦ ਤੇ ਮਾਰਕ ਵੁੱਡ।
ਇੰਗਲੈਂਡ ਦੀ ਟੀਮ 16 ਨਵੰਬਰ ਤੋਂ ਦੱਖਣੀ ਅਫਰੀਕਾ ਦੇ ਲਈ ਰਵਾਨਾ ਹੋਵੇਗੀ ਤੇ ਪੂਰੀ ਟੀਮ ਜੈਵ ਸੁਰੱਖਿਅਤ ਵਾਤਾਵਰਣ 'ਚ ਕੇਪ ਟਾਊਨ ਦੇ ਹੋਟਲ 'ਚ ਰਹੇਗੀ। ਇਸ ਦੌਰਾਨ ਤਿੰਨ ਟੀ-20 ਮੈਚ ਤੇ 3 ਹੀ ਵਨ ਡੇ ਮੈਚ ਖੇਡੇ ਜਾਣੇ ਹਨ।