ਅਰਚਨਾ ਕਾਮਥ ਯੁਵਾ ਓਲੰਪਿਕ ਦੇ ਸੈਮੀਫਾਈਨਲ ''ਚ ਹਾਰੀ

Thursday, Oct 11, 2018 - 01:42 AM (IST)

ਅਰਚਨਾ ਕਾਮਥ ਯੁਵਾ ਓਲੰਪਿਕ ਦੇ ਸੈਮੀਫਾਈਨਲ ''ਚ ਹਾਰੀ

ਬਿਊਨਸ ਆਇਰਸ- ਭਾਰਤੀ ਟੇਬਲ ਟੈਨਿਸ ਖਿਡਾਰੀ ਅਰਚਨਾ ਗਿਰੀਸ਼ ਕਾਮਥ ਯੁਵਾ ਓਲੰਪਿਕ ਦੇ ਟੇਬਲ ਟੈਨਿਸ ਮੁਕਾਬਲੇ ਦੇ ਸੈਮੀਫਾਈਨਲ ਵਿਚ ਹਾਰ ਗਈ। ਚੀਨ ਦੀ ਦੂਸਰਾ ਦਰਜਾ ਪ੍ਰਾਪਤ ਯਿੰਗਸ਼ਾ ਸੁਨ ਦੇ ਹੱਥੋਂ ਉਸ ਨੂੰ 1-4 ਨਾਲ ਹਾਰ ਝੱਲਣੀ ਪਈ। ਅਰਚਨਾ ਹਾਲਾਂਕਿ ਹੁਣ ਵੀ ਕਾਂਸੀ ਦਾ ਤਮਗਾ ਜਿੱਤ ਸਕਦੀ ਹੈ, ਜਿਸ ਦੇ ਲਈ ਉਸ ਨੂੰ ਰੋਮਾਨੀਆ ਦੀ ਆਂਦਰੀਆ ਡ੍ਰਗੋਮਨ ਨਾਲ ਭਿੜਨਾ ਪਵੇਗਾ।
ਉਥੇ ਹੀ ਸੌਰਭ ਚੌਧਰੀ ਨੇ ਯੁਵਾ ਓਲੰਪਿਕ ਖੇਡਾਂ ਵਿਚ ਮਰਦਾਂ ਦੀ 10 ਮੀਟਰ ਏਅਰ ਪਿਸਟਲ ਵਿਚ ਸੋਨ ਤਮਗਾ ਜਿੱਤਿਆ। ਇਸ ਨਾਲ ਭਾਰਤੀ ਨਿਸ਼ਾਨੇਬਾਜ਼ੀ ਟੀਮ ਨੇ ਇਸ ਪ੍ਰਤੀਯੋਗਿਤਾ ਵਿਚ ਹੁਣ ਤੱਕ ਦੇ ਆਪਣੇ ਸਰਵਸ਼੍ਰੇਸ਼ਠ ਪ੍ਰਦਰਸ਼ਨ ਦੇ ਅਭਿਆਨ ਦਾ ਅੰਤ ਕੀਤਾ ਹੈ। 
16 ਸਾਲਾ ਚੌਧਰੀ ਨੇ 244.2 ਅੰਕ ਬਣਾਏ ਅਤੇ ਉਹ ਦੱਖਣੀ ਕੋਰੀਆ ਦੇ ਸੁੰਗ ਯੁਨਹੋ (236.7) ਨਾਲੋਂ ਅੱਗੇ ਰਿਹਾ। ਸਵਿਟਜ਼ਰਲੈਂਡ ਦੇ ਸੋਲਾਰੀ ਜੈਸਨ ਨੇ 215.6 ਅੰਕ ਬਣਾ ਕੇ ਕਾਂਸੀ ਦਾ ਤਮਗਾ ਜਿੱਤਿਆ।

 


Related News