LBW ਦੀ ਕੀਤੀ ਅਪੀਲ, ਅਨੋਖੇ ਤਰੀਕੇ ਨਾਲ ਹੋਇਆ ਬੱਲੇਬਾਜ਼ ਆਊਟ (ਵੀਡੀਓ)
Tuesday, Aug 28, 2018 - 09:28 PM (IST)

ਨਵੀਂ ਦਿੱਲੀ— ਇਸ ਮੈਚ ਦੌਰਾਨ ਆਸਟਰੇਲੀਆ ਦੇ ਧਮਾਕੇਦਾਰ ਬੱਲੇਬਾਜ਼ ਅਨੋਖੇ ਤਰੀਕੇ ਨਾਲ ਰਨ ਆਊਟ ਹੋਇਆ। ਇਸ ਬੱਲੇਬਾਜ਼ ਨੂੰ ਰਨ ਆਊਟ ਦੇਖ ਸਾਰੇ ਦਰਸ਼ਕ ਹੈਰਾਨ ਰਹਿ ਗਏ। ਖਵਾਜਾ 10 ਦੌੜਾਂ ਦੇ ਸਕੋਰ 'ਤੇ ਬੱਲੇਬਾਜ਼ੀ ਕਰ ਰਿਹਾ ਸੀ ਤੇ ਇਸ ਦੌਰਾਨ ਗੇਂਦ ਉਸਦੇ ਪੈਡ ਨਾਲ ਜਾ ਲੱਗੀ। ਗੇਂਦਬਾਜ਼ ਤੇ ਵਿਕਟਕੀਪਰ ਨੇ ਐੱਲ. ਬੀ. ਡਬਲਯੂ. ਦੀ ਅਪੀਲ ਕੀਤੀ ਤੇ ਇਸ ਦੌਰਾਨ ਪਿੱਛੇ ਫੀਲਡਿੰਗ ਕਰ ਰਹੇ ਈਰਵੀ ਨੇ ਉਸ ਨੂੰ ਆਊਟ ਕਰ ਦਿੱਤਾ।
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਸਟਰੇਲੀਆ-ਏ ਦੀ ਟੀਮ 50 ਓਵਰਾਂ 'ਚ 5 ਵਿਕਟਾਂ 'ਤੇ 322 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਨ ਉਤਰੀ ਦੱਖਣੀ ਅਫਰੀਕਾ-ਏ ਦੀ ਪੂਰੀ ਟੀਮ 290 ਦੌੜਾਂ 'ਤੇ ਢੇਰ ਹੋ ਗਈ। ਆਸਟਰੇਲੀਆ-ਏ ਨੇ ਦੱਖਣੀ ਅਫਰੀਕਾ-ਏ ਨੂੰ 32 ਦੌੜਾਂ ਨਾਲ ਹਰਾ ਦਿੱਤਾ।
— Mushfiqur Fan (@NaaginDance) August 25, 2018
ਦਰਅਸਲ ਇਸ ਮੈਚ ਦੌਰਾਨ ਆਸਟਰੇਲੀਆ ਦੇ ਧਮਾਕੇਦਾਰ ਬੱਲੇਬਾਜ਼ ਖਵਾਜਾ ਅਨੋਖੇ ਤਰੀਕੇ ਨਾਲ ਰਨ ਆਊਟ ਹੋਏ। ਖਵਾਜਾ 10 ਦੇ ਸਕੋਰ 'ਤੇ ਬੱਲੇਬਾਜ਼ੀ ਕਰ ਰਹੇ ਸਨ ਤੇ ਇਸ ਦੌਰਾਨ ਗੇਂਦ ਪੈਡ ਨਾਲ ਜਾ ਲੱਗੀ। ਗੇਂਦਬਾਜ਼ ਤੇ ਵਿਕਟਕੀਪਰ ਨੇ ਐੱਲ. ਬੀ. ਡਬਲਯੂ. ਦੀ ਅਪੀਲ ਕੀਤੀ ਤੇ ਇਸ ਦੌਰਾਨ ਪਿੱਛੇ ਤੋਂ ਫੀਲਡਿੰਗ ਕਰ ਰਹੇ ਸਾਰੇ ਈਰਵੀ ਨੇ ਉਸ ਨੂੰ ਰਨ ਆਊਟ ਕਰਨ ਦਿੱਤਾ। ਮੈਦਾਨੀ ਅੰਪਾਇਰ ਨੇ ਤੀਜੇ ਅੰਪਾਇਰ ਨੂੰ ਇਸ਼ਾਰਾ ਕੀਤਾ ਤੇ ਖਵਾਜਾ ਕ੍ਰੀਜ਼ ਤੋਂ ਬਾਹਰ ਸਨ ਜੋ ਆਊਟ ਹੋ ਗਏ।