ਵਿਰਾਟ ਕੋਹਲੀ ਨੇ ਦੱਸਿਆ ਕਿੰਝ ਪਹਿਲੀ ਮੁਲਾਕਾਤ ’ਚ ਅਨੁਸ਼ਕਾ ਨੇ ਜਿੱਤ ਲਿਆ ਸੀ ਉਸ ਦਾ ਦਿਲ

Thursday, Aug 05, 2021 - 01:46 PM (IST)

ਵਿਰਾਟ ਕੋਹਲੀ ਨੇ ਦੱਸਿਆ ਕਿੰਝ ਪਹਿਲੀ ਮੁਲਾਕਾਤ ’ਚ ਅਨੁਸ਼ਕਾ ਨੇ ਜਿੱਤ ਲਿਆ ਸੀ ਉਸ ਦਾ ਦਿਲ

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਤੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਆਪਣੇ ਰਿਲੇਸ਼ਨ ਤੇ ਕੈਮਿਸਟਰੀ ਨੂੰ ਲੈ ਕੇ ਹਮੇਸ਼ਾ ਹੀ ਸੋਸ਼ਲ ਮੀਡੀਆ ’ਤੇ ਰਾਜ ਕਰਦੇ ਹਨ। ਫਿਲਹਾਲ ਇਹ ਕੱਪਲ ਇੰਗਲੈਂਡ ’ਚ ਹੈ ਤੇ ਖੂਬ ਮਸਤੀ ਕਰ ਰਿਹਾ ਹੈ। ਸੋਸ਼ਲ ਮੀਡੀਆ ’ਤੇ ਵਿਰਾਟ ਕੋਹਲੀ ਦੀ ਇਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ।

PunjabKesari

ਇਸ ਵੀਡੀਓ ’ਚ ਵਿਰਾਟ-ਅਨੁਸ਼ਕਾ ਨਾਲ ਆਪਣੀ ਪਹਿਲੀ ਮੁਲਾਕਾਤ ਬਾਰੇ ਗੱਲ ਕਰਦੇ ਦਿਖਾਈ ਦੇ ਰਹੇ ਹਨ। ਵੀਡੀਓ ’ਚ ਵਿਰਾਟ ਨੇ ਦੱਸਿਆ ਹੈ ਕਿ ਕਿਵੇਂ ਉਨ੍ਹਾਂ ਨੇ ਪਹਿਲੀ ਹੀ ਮੁਲਾਕਾਤ ’ਚ ਅਨੁਸ਼ਕਾ ਦਾ ਦਿਲ ਜਿੱਤ ਲਿਆ ਸੀ ਤੇ ਦੋਵੇਂ ਇਕ-ਦੂਜੇ ਨਾਲ ਜੁੜ ਗਏ ਸਨ।

ਇਹ ਖ਼ਬਰ ਵੀ ਪੜ੍ਹੋ : ਪਤੀ ਦੀ ਮੌਤ ਤੋਂ ਬਾਅਦ ਪਹਿਲੀ ਵਾਰ ਮੰਦਿਰਾ ਨੇ ਸਾਂਝੀ ਕੀਤੀ ਮੁਸਕਰਾਉਂਦਿਆਂ ਦੀ ਤਸਵੀਰ, ਲਿਖੀ ਇਹ ਕੈਪਸ਼ਨ

ਦੱਸ ਦੇਈਏ ਕਿ ਵਿਰਾਟ-ਅਨੁਸ਼ਕਾ ਨੇ ਲੰਮੇ ਸਮੇਂ ਤਕ ਇਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਦਸੰਬਰ 2017 ’ਚ ਇਟਲੀ ’ਚ ਇਕ ਪ੍ਰਾਈਵੇਟ ਸੈਰੇਮਨੀ ’ਚ ਵਿਆਹ ਕਰਵਾਇਆ ਸੀ। ਦੋਵਾਂ ਦੀ ਪਹਿਲੀ ਮੁਲਾਕਾਤ ਇਕ ਕਮਰਸ਼ੀਅਲ ਸ਼ੂਟ ਦੌਰਾਨ ਹੋਈ ਸੀ।

PunjabKesari

ਇਸ ਤੋਂ ਪਹਿਲਾਂ ਸਾਲ 2019 ’ਚ ਵਿਰਾਟ ਕੋਹਲੀ ਨੇ ਦੱਸਿਆ ਸੀ ਕਿ ਅਨੁਸ਼ਕਾ ਨਾਲ ਮੁਲਾਕਾਤ ਤੋਂ ਪਹਿਲਾਂ ਉਹ ਕਾਫੀ ਨਰਵਸ ਸੀ। ਅਜਿਹੇ ’ਚ ਅਨੁਸ਼ਕਾ ਦੇ ਸਾਹਮਣੇ ਆਉਂਦਿਆਂ ਹੀ ਸਥਿਤੀ ਸੰਭਾਲਣ ਲਈ ਵਿਰਾਟ ਨੇ ਇਕ ਜੋਕ ਕ੍ਰੈਕ ਕੀਤਾ, ਜੋ ਕਾਫੀ ਅਜੀਬ ਸੀ। ਅਸਲ ’ਚ ਅਨੁਸ਼ਕਾ ਕਾਫੀ ਲੰਬੀ ਹੈ, ਉਦੋਂ ਉਸ ਨੇ ਹਾਈ ਹੀਲਜ਼ ਪਹਿਨੀਆਂ ਸਨ। ਵਿਰਾਟ ਦੀ ਮੰਨੀਏ ਤਾਂ ਅਨੁਸ਼ਕਾ ਨੂੰ ਇਹ ਦੱਸਿਆ ਗਿਆ ਸੀ ਕਿ ਉਹ ਇੰਨੇ ਲੰਬੇ ਨਹੀਂ ਹਨ।

PunjabKesari

ਅਜਿਹੇ ’ਚ ਜਦੋਂ ਅਨੁਸ਼ਕਾ, ਵਿਰਾਟ ਦੇ ਸਾਹਮਣੇ ਆਈ ਤਾਂ ਉਸ ਦੀ ਲੰਬਾਈ ਵਿਰਾਟ ਤੋਂ ਕਿਤੇ ਜ਼ਿਆਦਾ ਸੀ, ਜਿਸ ਤੋਂ ਬਾਅਦ ਵਿਰਾਟ ਨੇ ਮਜ਼ਾਕ-ਮਜ਼ਾਕ ’ਚ ਅਨੁਸ਼ਕਾ ਨੂੰ ਕਹਿ ਦਿੱਤਾ ਕਿ ਤੁਹਾਨੂੰ ਇਸ ਤੋਂ ਜ਼ਿਆਦਾ ਹੀਲਜ਼ ਨਹੀਂ ਮਿਲੀਆਂ? ਕਹਿੰਦੇ ਹਨ ਕਿ ਇਹ ਸੁਣਦਿਆਂ ਹੀ ਅਨੁਸ਼ਕਾ ‘ਐਕਸਕਿਊਜ਼ ਮੀ’ ਬੋਲ ਪਈ। ਵਿਰਾਟ ਨੇ ਇਸ ਇੰਟਰਵਿਊ ਦੌਰਾਨ ਇਹ ਵੀ ਦੱਸਿਆ ਕਿ ਅਨੁਸ਼ਕਾ ਦੇ ਅਜਿਹਾ ਕਹਿੰਦੇ ਹੀ ਉਹ ਸਮਝ ਗਏ ਸਨ ਕਿ ਉਸ ਨੇ ਕੁਝ ਗਲਤ ਕਹਿ ਦਿੱਤਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News