ਅਨੁਸ਼ਕਾ ਅਤੇ ਵਿਰਾਟ ਨੇ 'ਫੋਟੋਗ੍ਰਾਫਰਾਂ' ਨੂੰ ਧੀ ਦੀਆਂ ਤਸਵੀਰਾਂ ਖਿੱਚਣ ਨੂੰ ਲੈ ਕੇ ਕੀਤੀ ਇਹ ਖ਼ਾਸ ਅਪੀਲ

1/13/2021 5:21:52 PM

ਮੁੰਬਈ (ਭਾਸ਼ਾ) : ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਉਨ੍ਹਾਂ ਦੇ ਪਤੀ ਅਤੇ ਕ੍ਰਿਕਟਰ ਵਿਰਾਟ ਕੋਹਲੀ ਨੇ ਬੁੱਧਵਾਰ ਨੂੰ ‘ਪਾਪਾਰਾਜੀ’ ਨੂੰ ਉਨ੍ਹਾਂ ਦੀ ਧੀ ਦੀ ਨਿਜਤਾ ਦਾ ਸਨਮਾਨ ਕਰਣ ਅਤੇ ਉਸ ਦੀਆਂ ਤਸਵੀਰਾਂ ਜਾਂ ਹੋਰ ਕੋਈ ਜਾਣਕਾਰੀ ਪ੍ਰਕਾਸ਼ਿਤ ਨਾ ਕਰਣ ਦੀ ਅਪੀਲ ਕੀਤੀ।

ਇਹ ਵੀ ਪੜ੍ਹੋ: ਵਿਰਾਟ ਕੋਹਲੀ ਦੇ ਘਰ ਆਈਆਂ ਖ਼ੁਸ਼ੀਆਂ, ਅਨੁਸ਼ਕਾ ਨੇ ਦਿੱਤਾ ਧੀ ਨੂੰ ਜਨਮ

ਪਾਪਾਰਾਜੀ ਉਨ੍ਹਾਂ ਆਜ਼ਾਦ ਫੋਟੋਗ੍ਰਾਫਰਾਂ ਨੂੰ ਕਹਿੰਦੇ ਹਨ, ਜੋ ਖਿਡਾਰੀਆਂ, ਅਭਿਨੇਤਾਵਾਂ, ਰਾਜਨੇਤਾਵਾਂ ਅਤੇ ਹੋਰ ਪ੍ਰਸਿੱਧ ਵਿਅਕਤੀਆਂ ਦੀਆਂ ਤਸਵੀਰਾਂ ਲੈਂਦੇ ਹਨ। ਕੋਹਲੀ ਨੇ 11 ਜਨਵਰੀ ਨੂੰ ਆਪਣੀ ਧੀ ਦੇ ਜਨਮ ਦੀ ਘੋਸ਼ਣਾ ਕੀਤੀ ਸੀ ਅਤੇ ਕਿਹਾ ਸੀ ਕਿ ਅਨੁਸ਼ਕਾ ਅਤੇ ਉਨ੍ਹਾਂ ਦੀ ਧੀ ਦੋਵੇਂ ਤੰਦਰੁਸਤ ਹਨ। ਜੋੜੇ ਨੇ ਹੁਣ ਮੁੰਬਈ ਵਿਚ ‘ਪਾਪਾਰਾਤਸੀ’ ਨੂੰ ਉਨ੍ਹਾਂ ਦੀ ਧੀ ਦੀ ਨਿਜਤਾ ਦਾ ਸਨਮਾਨ ਕਰਣ ਦੀ ਅਪੀਲ ਕੀਤੀ। ਨਾਲ ਹੀ ਉਨ੍ਹਾਂ ਨੇ ਸ਼ੁਭਕਾਮਨਾਵਾਂ ਦੇਣ ਲਈ ਵੀ ਸਾਰਿਆਂ ਦਾ ਧੰਨਵਾਦ ਕੀਤਾ ਹੈ।

ਇਹ ਵੀ ਪੜ੍ਹੋ: ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵਿਰੁਸ਼ਕਾ ਦੀ ਧੀ ਦੀ ਤਸਵੀਰ ਅਸਲੀ ਜਾਂ ਨਕਲੀ, ਜਾਣੋ ਕੀ ਹੈ ਸਚਾਈ

ਜੋੜੇ ਨੇ ਇਕ ਬਿਆਨ ਵਿਚ ਕਿਹਾ, ‘ਮਾਤਾ-ਪਿਤਾ ਹੋਣ ਦੇ ਨਾਤੇ, ਅਸੀਂ ਤੁਹਾਨੂੰ ਬਸ ਇਕ ਛੋਟੀ ਜਿਹੀ ਬੇਨਤੀ ਕਰਣਾ ਚਾਹੁੰਦੇ ਹਾਂ। ਅਸੀਂ ਆਪਣੀ ਧੀ ਦੀ ਨਿਜਤਾ ਦੀ ਰੱਖਿਆ ਕਰਣਾ ਚਾਹੁੰਦੇ ਹਾਂ ਅਤੇ ਸਾਨੂੰ ਇਸ ਵਿਚ ਤੁਹਾਡਾ ਸਹਿਯੋਗ ਚਾਹੀਦਾ ਹੈ।’ ਉਨ੍ਹਾਂ ਨੇ ਮੀਡੀਆ ਨੂੰ ਭਰੋਸਾ ਦਿੱਤਾ ਕਿ ਉਹ ਠੀਕ ਸਮਾਂ ਆਉਣ ’ਤੇ ਖ਼ੁਦ ਉਸ ਨਾਲ ਜੁੜੀ ਜਾਣਕਾਰੀ ਸਾਂਝਾ ਕਰਣਗੇ।

ਇਹ ਵੀ ਪੜ੍ਹੋ: ਬਰਡ ਫਲੂ ਨੇ ਧੋਨੀ ਦਾ ਨਵਾਂ ਵਪਾਰ ਕੀਤਾ ਠੱਪ, ਕੜਕਨਾਥ ਚੂਚਿਆਂ ’ਚ ਹੋਈ ਫਲੂ ਦੀ ਪੁਸ਼ਟੀ

ਉਨ੍ਹਾਂ ਕਿਹਾ, ‘ਅਸੀਂ ਹਮੇਸ਼ਾ ਇਹ ਯਕੀਨੀ ਕਰਾਂਗੇ ਕਿ ਤੁਹਾਨੂੰ ਸਾਡੇ ਨਾਲ ਸਬੰਧਤ ਜਾਣਕਾਰੀ ਦੇਣ ਲਈ ਜੋ ਸਮੱਗਰੀ ਚਾਹੀਦੀ ਹੈ ਉਹ  ਉਪਲੱਬਧ ਕਰਵਾਈਏ। ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਅਜਿਹੀ ਕੋਈ ਸਮੱਗਰੀ ਜਾਰੀ ਨਾ ਕਰੋ, ਜੋ ਸਾਡੀ ਬੱਚੀ ਨਾਲ ਜੁੜੀ ਹੈ। ਸਾਨੂੰ ਪਤਾ ਹੈ ਕਿ ਤੁਸੀਂ ਸਾਡੀ ਗੱਲ ਸਮਝ ਰਹੇ ਹੋਵੋਗੇ ਅਤੇ ਇਸ ਦੇ ਲਈ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ।’ ਅਨੁਸ਼ਕਾ ਅਤੇ ਵਿਰਾਟ 11 ਦਸੰਬਰ 2017 ਨੂੰ ਇਟਲੀ ਵਿਚ ਇਕ ਨਿੱਜੀ ਸਮਾਰੋਹ ਵਿਚ ਵਿਆਹ ਦੇ ਬੰਧਨ ਵਿਚ ਬੱਝੇ ਸਨ।

ਇਹ ਵੀ ਪੜ੍ਹੋ: ਭਾਰਤ ਬਾਇਓਟੈਕ ਨੇ ਇਨ੍ਹਾਂ ਸ਼ਹਿਰਾਂ 'ਚ ਭੇਜਿਆ ਕੋਵਿਡ-19 ਦਾ ਟੀਕਾ ‘ਕੋਵੈਕਸਿਨ’,ਚੈੱਕ ਕਰੋ ਆਪਣੇ ਸ਼ਹਿਰ ਦਾ ਨਾਂ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


cherry

Content Editor cherry