ਨੰਨ੍ਹੀ ਪਰੀ ਨੂੰ ਜਨਮ ਦੇਵੇਗੀ ਅਨੁਸ਼ਕਾ, ਜੋਤਸ਼ੀ ਨੇ ਕੀਤੀ ਭਵਿੱਖਬਾਣੀ

Saturday, Jan 09, 2021 - 11:37 AM (IST)

ਨੰਨ੍ਹੀ ਪਰੀ ਨੂੰ ਜਨਮ ਦੇਵੇਗੀ ਅਨੁਸ਼ਕਾ, ਜੋਤਸ਼ੀ ਨੇ ਕੀਤੀ ਭਵਿੱਖਬਾਣੀ

ਸਪੋਰਟਸ ਡੈਸਕ : ਬਾਲੀਵੁੱਡ ਇੰਡਸਟਰੀ ਅਤੇ ਖੇਡ ਜਗਤ ਦੀ ਸਭ ਤੋਂ ਮਸ਼ਹੂਰ ਜੋੜੀ ਵਿਰਾਟ ਅਤੇ ਅਨੁਸ਼ਕਾ ਜਲਦ ਹੀ ਮਾਤਾ-ਪਿਤਾ ਬਣਨ ਜਾ ਰਹੇ ਹਨ। ਇਨ੍ਹੀਂ ਦਿਨੀਂ ਅਨੁਸ਼ਕਾ ਸ਼ਰਮਾ ਗਰਭ ਅਵਸਥਾ ਦਾ ਆਨੰਦ ਲੈ ਰਹੀ ਹੈ। ਬੀਤੇ ਦਿਨੀਂ ਦੋਵਾਂ ਨੂੰ ਡਾਕਟਰ ਦੇ ਕਲੀਨਿਕ ਦੇ ਬਾਹਰ ਵੇਖਿਆ ਗਿਆ ਸੀ, ਜਿਸ ਦੇ ਬਾਅਦ ਤੋਂ ਅਨੁਸ਼ਕਾ ਦੇ ਜਲਦ ਡਿਲਿਵਰੀ ਦੇ ਕਿਆਸ ਲਗਾਏ ਜਾ ਰਹੇ ਹਨ। ਇਸ ਦੌਰਾਨ ਇਕ ਜੋਤਸ਼ੀ ਨੇ ਭਵਿੱਖਬਾਣੀ ਵੀ ਕੀਤੀ ਹੈ ਕਿ ਅਨੁਸ਼ਕਾ ਅਤੇ ਵਿਰਾਟ ਦੇ ਘਰ ਨੰਨ੍ਹੀ ਪਰੀ ਦੀਆਂ ਕਿਲਕਾਰੀਆਂ ਗੂੰਜਣਗੀਆਂ।

ਇਹ ਵੀ ਪੜ੍ਹੋ : ਮਾਂ ਨਾਲ ਸਾਗ ਕਟਾਉਂਦੇ ਨਜ਼ਰ ਆਏ ਕ੍ਰਿਕਟਰ ਹਰਭਜਨ ਸਿੰਘ, ਵੇਖੋ ਵੀਡੀਓ

PunjabKesari

ਵੀਰੁਸ਼ਕਾ ਨੂੰ ਲੈ ਕੇ ਜੋਤਸ਼ੀ ਨੇ ਕੀਤੀ ਭਵਿੱਖਬਾਣੀ
ਮੀਡੀਆ ਰਿਪੋਰਟਾਂ ਅਨੁਸਾਰ, ਇਕ ਵੈਬਸਾਈਟ ਨੂੰ ਦਿੱਤੇ ਇਕ ਇੰਟਰਵਿਊ ਵਿਚ ਜੋਤਸ਼ੀ ਪੰਡਿਤ ਜਗਨਨਾਥ ਗੁਰੂ ਜੀ ਨੇ ਅਨੁਸ਼ਕਾ ਅਤੇ ਵਿਰਾਟ ਦੇ ਪਹਿਲੇ ਬੱਚੇ ਨੂੰ ਲੈ ਕੇ ਭਵਿੱਖਬਾਣੀ ਕੀਤੀ ਹੈ। ਉਨ੍ਹਾਂ ਕਿਹਾ, ‘ਜੋਤਸ਼ੀ ਵਿਗਿਆਨ ਦੇ ਅਧਿਐਨ ਮੁਤਾਬਕ ਵਿਰੁਸ਼ਕਾ ਇਕ ਰਾਜਕੁਮਾਰੀ ਦੇ ਮਾਤਾ-ਪਿਤਾ ਬਣਨਗੇ। ਜੋਤਸ਼ੀ ਗਣਨਾ ਅਤੇ ਪਾਵਰ ਜੋੜੀ ਦੇ ਚਿਹਰੇ ਦੀ ਰੀਡਿੰਗ ਅਨੁਸਾਰ ਕੁੜੀ ਹੋਣ ਦੀ ਸਭ ਤੋਂ ਜ਼ਿਆਦਾ ਸੰਭਾਵਨਾ ਹੈ, ਜੋ ਪਿਤਾ ਲਈ ਰਾਜਕੁਮਾਰੀ ਹੋਵੇਗੀ ਅਤੇ ਮਾਂ ਨੂੰ ਉਸ ਨਾਲ ਬਹੁਤ ਪਿਆਰ ਹੋਵੇਗਾ।’ ਜੋਤਸ਼ੀ ਨੇ ਅੱਗੇ ਕਿਹਾ ਕਿ ਕੁੜੀ ਕਾਫ਼ੀ ਹੁਨਰਮੰਦ ਹੋਵੇਗੀ। ਵਿਰੁਸ਼ਕਾ ਦੇ ਬੱਚੇ ਬਾਰੇ ਕੀਤੀ ਗਈ ਇਹ ਭਵਿੱਖਬਾਣੀ ਕਿੰਨੀ ਸੱਚ ਹੈ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।

PunjabKesari

ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਅਨੁਸ਼ਕਾ ਅਤੇ ਵਿਰਾਟ ਬਾਲਕਨੀ ਵਿਚ ਇਕੱਠੇ ਬੈਠ ਕੇ ਕੁਆਲਟੀ ਸਮਾਂ ਬਿਤਾਉਂਦੇ ਵੇਖੇ ਗਏ ਸਨ। ਇਸ ਦੌਰਾਨ ਕਿਸੇ ਨੇ ਦੂਰੋਂ ਉਨ੍ਹਾਂ ਦੀ ਤਸਵੀਰ ਖਿੱਚ ਲਈ। ਇਸ ਨੂੰ ਵੇਖ ਕੇ ਅਨੁਸ਼ਕਾ ਦਾ ਗੁੱਸਾ ਸੱਤਵੇਂ ਅਸਮਾਨ ’ਤੇ ਪਹੁੰਚ ਗਿਆ। ਉਨ੍ਹਾਂ ਨੇ ਫੋੋਟੋਗ੍ਰਾਫ਼ਰ ਦੀ ਕਲਾਸ ਵੀ ਲਾਈ ਸੀ।

ਇਹ ਵੀ ਪੜ੍ਹੋ : ਕਿਸਾਨ ਮੋਰਚਾ: 60 ਹਜ਼ਾਰ ਤੋਂ ਜ਼ਿਆਦਾ ਕਿਸਾਨ ਔਰਤਾਂ ਜੁੜਣਗੀਆਂ ਅੰਦੋਲਨ ਨਾਲ, ਬੱਚੇ ਵੀ ਅੰਦੋਲਨ ’ਚ ਦੇ ਰਹੇ ਸਾਥ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News