ਆਖਿਰਕਾਰ ਟੀਮ ਇੰਡੀਆ ਤੋਂ OUT ਹੋਈ ਅਨੁਸ਼ਕਾ ਸ਼ਰਮਾ, ਪਿਛਲੀ ਵਾਰ ਹੋਇਆ ਸੀ ਵਿਵਾਦ
08/30/2019 6:14:05 PM
ਸਪੋਰਟਸ ਡੈਸਕ : ਵੈਸਟਇੰਡੀਜ਼ ਦੌਰੇ ’ਤੇ ਗਈ ਭਾਰਤੀ ਟੀਮ ਐਂਟੀਗੁਆ ਵਿਚ ਦੂਜੇ ਟੈਸਟ ਤੋਂ ਪਹਿਲਾਂ ਵੈਸਟਇੰਡੀਜ਼ ਵਿਚ ਮੌਜੂਦ ਭਾਰਤੀ ਹਾਈ ਕਮੀਸ਼ਨਰ ਦੇ ਸੱਦੇ ’ਤੇ ਡਿਨਰ ਕਰਨ ਪਹੁੰਚੀ। ਖਾਸ ਗੱਲ ਇਹ ਸੀ ਕਿ ਇਸ ਦੌਰਾਨ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਆਪਣੀ ਬਾਲੀਵੁੱਡ ਅਦਾਕਾਰਾ ਪਤਨੀ ਅਨੁਸ਼ਕਾ ਸ਼ਰਮਾ ਦੇ ਨਾਲ ਤਾਂ ਜ਼ਰੂਰ ਦਿਸੇ ਪਰ ਇਸ ਮੁਲਾਕਾਤ ਦੀ ਜੋ ਆਫਿਸ਼ੀਅਲ ਫੋਟੋ ਬੀ. ਸੀ. ਸੀ. ਆਈ. ਨੇ ਜਾਰੀ ਕਰਨੀ ਸੀ, ਉਸ ਵਿਚੋਂ ਅਨੁਸ਼ਕਾ ਨੂੰ ਬਾਹਰ ਕਰ ਦਿੱਤਾ ਗਿਆ।
Team India members attend the official team dinner at the Indian High Commissioner's residence in Jamaica 📸📸 pic.twitter.com/GhEnH3Lxqk
— BCCI (@BCCI) August 29, 2019
ਦਰਅਸਲ ਪਿਛਲੇ ਸਾਲ ਭਾਰਤੀ ਟੀਮ ਜਦੋਂ ਇੰਗਲੈਂਡ ਦੌਰੇ ’ਤੇ ਸੀ ਤਦ ਉੱਥੋਂ ਦੇ ਭਾਰਤੀ ਹਾਈ ਕਮੀਸ਼ਨ ਦੇ ਅਧਿਕਾਰੀਆਂ ਨੇ ਵੀ ਟੀਮ ਇੰਡੀਆ ਨੂੰ ਡਿਨਰ ’ਤੇ ਬੁਲਾਇਆ ਸੀ। ਇਸ ਮੁਲਾਕਾਤ ਦੀ ਆਫੀਸ਼ੀਅਲ ਤਸਵੀਰ ਬੀ. ਸੀ. ਸੀ. ਆਈ. ਨੇ ਜਦੋਂ ਟਵੀਟਰ ਅਕਾਊਂਟ ’ਤੇ ਪਾਈ ਤਾਂ ਵਿਵਾਦ ਹੋ ਗਿਆ ਸੀ। ਇਸ ਤਸਵੀਰ ਵਿਚ ਵਿਰਾਟ ਦੇ ਨਾਲ ਅਨੁਸ਼ਕਾ ਦਿਸ ਰਹੀ ਸੀ। ਪ੍ਰਸ਼ੰਸਕਾਂ ਨੇ ਇਸ ਕਾਰਨ ਅਨੁਸ਼ਕਾ ਨੂੰ ਟ੍ਰੋਲ ਕੀਤਾ ਕਿ ਟੀਮ ਇੰਡੀਆ ਦੇ ਆਫੀਸ਼ੀਅਲ ਡਿਨਰ ਵਿਚ ਅਨੁਸ਼ਕਾ ਦਾ ਕੀ ਕੰਮ। ਇਸ ਗੱਲ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਖੂਬ ਵਿਵਾਦ ਹੋਇਆ ਸੀ।
ਆਖਿਰਕਾਰ ਬੀ. ਸੀ. ਸੀ. ਆਈ. ਨੇ ਕਿਸੇ ਵੀ ਤਰ੍ਹਾਂ ਦੇ ਵਿਵਾਦ ਨੂੰ ਸ਼ੁਰੂ ਹੋਣ ਤੋਂ ਪਹਿਲਾਂ ਰੋਕਣ ਲਈ ਇਹ ਕਦਮ ਚੁੱਕਿਆ। ਭਾਰਤੀ ਟੀਮ ਬੀਤੇ ਦਿਨੀ ਭਾਰਤੀ ਹਾਈ ਕਮੀਸ਼ਨ ਦੇ ਸੱਦੇ ’ਤੇ ਡਿਨਰ ਲਈ ਗਈ ਸੀ। ਇਸ ਦੌਰਾਨ ਪੂਰੀ ਟੀਮ ਸਫੇਦ ਟੀ ਸ਼ਰਟ ਅਤੇ ਨੀਲੀ ਜੀਂਸ ਵਿਚ ਦਿਸੀ।