ਕਪਤਾਨ ਕੋਹਲੀ ਨੂੰ ਕਿਵੇਂ ਤੰਗ ਕਰਦੀ ਹੈ ਅਨੁਸ਼ਕਾ ਸ਼ਰਮਾ? ਪ੍ਰਸ਼ੰਸਕ ਦੇ ਸਵਾਲ ’ਤੇ ਕੀਤਾ ਇਹ ਖੁਲਾਸਾ

8/7/2020 4:58:04 PM

ਸਪੋਰਟਸ ਡੈਸਕ– ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਵਰਕਆਊਟ ਨੂੰ ਲੈ ਕੇ ਕਾਫੀ ਐਕਟਿਵ ਹਨ। ਜਿਥੇ ਉਹ ਆਏ ਦਿਨ ਕੋਈ ਨਾ ਕੋਈ ਵੀਡੀਓ ਸੋਸ਼ਲ ਮੀਡੀਆ ’ਤੇ ਪਾਉਂਦੇ ਹੀ ਰਹਿੰਦੇ ਹਨ। ਹਾਲਾਂਕਿ, ਆਈ.ਪੀ.ਐੱਲ. ਨੂੰ ਲੈ ਕੇ ਸਾਰੇ ਖਿਡਾਰੀਆਂ ਨੇ ਅਭਿਆਸ ਸ਼ੁਰੂ ਵੀ ਕਰ ਦਿੱਤਾ ਹੈ। ਅਜਿਹੇ ’ਚ ਕਪਤਾਨ ਦੀ ਪਤਨੀ ਅਨੁਸ਼ਕਾ ਸ਼ਰਮਾ ਨੇ ਪ੍ਰਸ਼ੰਸਕਾਂ ਨਾਲ ਸਵਾਲ-ਜਵਾਬ ਸੈਸ਼ਨ ਆਯੋਜਿਤ ਕੀਤਾ, ਜਿਸ ਵਿਚ ਉਨ੍ਹਾਂ ਨੇ ਕੋਹਲੀ ਨੂੰ ਲੈ ਕੇ ਕਈ ਖੁਲਾਸੇ ਕੀਤੇ। 

PunjabKesari

ਦਰਅਸਲ, ਕੋਹਲੀ ਦੀ ਪਤਨੀ ਅਨੁਸ਼ਕਾ ਸ਼ਰਮਾ ਨੂੰ ਸੋਸ਼ਲ ਮੀਡੀਆ ’ਤੇ ਇਕ ਪ੍ਰਸ਼ੰਸਕ ਨੇ ਸਵਾਲ ਕੀਤਾ ਕਿ ਉਹ ਵਿਰਾਟ ਨੂੰ ਤੰਗ ਕਰਨ ਲਈ ਕੀ ਕਰਦੀ ਹੈ? ਇਸ ’ਤੇ ਬਾਲੀਵੁੱਡ ਅਭਿਨੇਤਰੀ ਨੇ ਜਵਾਬ ਦਿੱਤਾ ਕਿ ਜੇਕਰ ਮੈਂ ਉਸ ਨੂੰ ਬੋਰਡ ਗੇਮ ’ਚ ਹਰਾ ਦੇਵਾਂ ਤਾਂ ਫਿਰ ਕਈ ਵਾਰ ਗਿਣਾਉਂਦੀ ਹਾਂ। ਉਸ ਨੂੰ ਕਿਸੇ ਵੀ ਚੀਜ਼ ’ਚ ਹਾਰਨਾ ਪਸੰਦ ਨਹੀਂ ਹੈ। ਇਕ ਹੋਰ ਪ੍ਰਸ਼ੰਸਕ ਨੇ ਪੁੱਛਿਆ ਕਿ ਕਦੇ ਤੁਸੀਂ ਵਿਰਾਟ ਕੋਹਲੀ ਤੋਂ ਕਿਸੇ ਤਰ੍ਹਾਂ ਦੀ ਮਦਦ ਲਵੋਗੀ? ਤਾਂ ਇਸ ’ਤੇ ਅਨੁਸ਼ਕਾ ਸ਼ਰਮਾ ਨੇ ਬੇਹੱਦ ਮਜ਼ਾਕੀਆ ਜਵਾਬ ਦਿੱਤਾ, ਜਿਸ ਨੂੰ ਜਾਣ ਕੇ ਤੁਹਾਡਾ ਹਾਸ ਨਹੀਂ ਰੁਕੇਗਾ। ਅਨੁਸ਼ਕਾ ਨੇ ਜਵਾਬ ਦਿੱਤਾ ਕਿ ਹਾਂ, ਟਾਈਟ ਬੋਤਲ ਖੋਲ੍ਹਣ ’ਚ ਅਤੇ ਭਾਰੀਆਂ ਕੁਰਸੀਆਂ ਚੁੱਕਣ ’ਚ ਮਦਦ ਲਵਾਂਗੀ। 

PunjabKesari

ਜ਼ਿਕਰਯੋਗ ਹੈ ਕਿ ਕੋਹਲੀ ਨੇ ਆਈ.ਪੀ.ਐੱਲ. ਸੀਜ਼ਨ 13 ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਜਿਥੇ ਉਹ ਆਪਣਾ ਪੂਰਾ ਧਿਆਨ ਫਿਟਨੈੱਸ ’ਤੇ ਦੇ ਰਹੇ ਹਨ। ਹਾਲਾਂਕਿ, ਵਿਰਾਟ ਦੇ ਕ੍ਰਿਕਟ ਕਰੀਅਰ ’ਚ ਨਜਰ ਮਾਰੀਏ ਤਾਂ ਉਨ੍ਹਾਂ ਨੇ ਟੀਮ ਲਈ ਹੁਣ ਤਕ 86 ਟੈਸਟ ਮੈਚ ਖੇਡਦੇ ਹੋਏ 145 ਪਾਰੀਆਂ ’ਚ 7240 ਦੌੜਾਂ ਬਣਾਈਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਟੀਮ ਲਈ ਵਨ-ਡੇ ਫਾਰਮੇਟ ’ਚ 248 ਮੈਚ ਖੇਡਦੇ ਹੋਏ 239 ਪਾਰੀਆਂ ’ਚ 11867 ਅਤੇ ਟੀ-20 ਫਾਰਮੇਟ ’ਚ 82 ਮੈਚ ਖੇਡਦੇ ਹੋਏ 76 ਪਾਰੀਆਂ ’ਚ 2794 ਦੌੜਾਂ ਬਣਾਈਆਂ ਹਨ। 


Rakesh

Content Editor Rakesh