ਹਰੇ ਰੰਗ ਦੀ ਬਿਕਨੀ ’ਚ ਅਨੁਸ਼ਕਾ ਨੇ ਸਾਂਝੀ ਕੀਤੀ ਤਸਵੀਰ, ਪਤੀ ਵਿਰਾਟ ਨੇ ਕੀਤਾ ਇਹ ਕੁਮੈਂਟ
Wednesday, Nov 17, 2021 - 10:55 AM (IST)
ਮੁੰਬਈ (ਬਿਊਰੋ)– ਭਾਰਤੀ ਟੈਸਟ ਤੇ ਵਨਡੇ ਟੀਮ ਦੇ ਕਪਤਾਨ ਵਿਰਾਟ ਕੋਹਲੀ ਇਨ੍ਹੀਂ ਦਿਨੀਂ ਆਪਣੇ ਪਰਿਵਾਰ ਨਾਲ ਸਮਾਂ ਬਿਤਾ ਰਹੇ ਹਨ। ਵਿਰਾਟ ਕੋਹਲੀ ਕ੍ਰਿਕਟ ਤੋਂ ਬ੍ਰੇਕ ਲੈ ਕੇ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਤੇ ਬੇਟੀ ਵਾਮਿਕਾ ਨਾਲ ਹਨ। ਅਨੁਸ਼ਕਾ ਨੇ ਹਾਲ ਹੀ ’ਚ ਇੰਸਟਾਗ੍ਰਾਮ ’ਤੇ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ’ਚ ਉਸ ਨੇ ਹਰੇ ਰੰਗ ਦੀ ਬਿਕਨੀ ਪਹਿਨੀ ਹੈ। ਅਨੁਸ਼ਕਾ ਦੀ ਇਸ ਤਸਵੀਰ ’ਤੇ ਉਨ੍ਹਾਂ ਦੇ ਪਤੀ ਵਿਰਾਟ ਕੋਹਲੀ ਨੇ ਰੋਮਾਂਟਿਕ ਟਿੱਪਣੀ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ : ਕੰਗਨਾ ਰਣੌਤ ਨੇ ਹੁਣ ਮਹਾਤਮਾ ਗਾਂਧੀ ’ਤੇ ਵਿੰਨ੍ਹਿਆ ਨਿਸ਼ਾਨਾ, ਆਖ ਦਿੱਤੀ ਇਹ ਗੱਲ
ਅਨੁਸ਼ਕਾ ਸ਼ਰਮਾ ਨੇ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਦੋਵਾਂ ਤਸਵੀਰਾਂ ’ਚ ਅਨੁਸ਼ਕਾ ਸ਼ਰਮਾ ਸਵੀਮਿੰਗ ਪੂਲ ’ਚ ਨਜ਼ਰ ਆ ਰਹੀ ਹੈ। ਅਨੁਸ਼ਕਾ ਦੀਆਂ ਇਨ੍ਹਾਂ ਤਸਵੀਰਾਂ ’ਤੇ ਕੁਮੈਂਟ ਕਰਦਿਆਂ ਕੋਹਲੀ ਨੇ ਦਿਲ ਵਾਲਾ ਇਮੋਜੀ ਬਣਾਇਆ ਹੈ।
ਅਨੁਸ਼ਕਾ ਨੇ ਇਸ ਤੋਂ ਪਹਿਲਾਂ 5 ਨਵੰਬਰ ਨੂੰ ਵਿਰਾਟ ਕੋਹਲੀ ਦੇ ਜਨਮਦਿਨ ’ਤੇ ਇਕ ਤਸਵੀਰ ਸਾਂਝੀ ਕੀਤੀ ਸੀ। ਵਿਰਾਟ ਨਾਲ ਸਾਂਝੀ ਕੀਤੀ ਇਸ ਤਸਵੀਰ ਦੀ ਕੈਪਸ਼ਨ ’ਚ ਅਨੁਸ਼ਕਾ ਨੇ ਲਿਖਿਆ, ‘ਇਸ ਤਸਵੀਰ ਤੇ ਜਿਸ ਤਰ੍ਹਾਂ ਤੁਸੀਂ ਆਪਣੀ ਜ਼ਿੰਦਗੀ ਜਿਊਂਦੇ ਹੋ, ਉਸ ਨੂੰ ਕਿਸੇ ਫਿਲਟਰ ਦੀ ਲੋੜ ਨਹੀਂ ਹੈ। ਤੁਸੀਂ ਈਮਾਨਦਾਰ ਤੇ ਦਲੇਰ ਹੋ। ਤੁਸੀਂ ਹਰ ਪੱਖੋਂ ਬਿਹਤਰ ਹੋ ਕਿਉਂਕਿ ਤੁਸੀਂ ਆਪਣੇ ਅੰਦਰ ਕੁਝ ਵੀ ਸਥਾਈ ਨਹੀਂ ਰੱਖਦੇ ਤੇ ਨਿਡਰ ਹੋ।’
ਕੋਹਲੀ ਨੂੰ ਅਦਭੁੱਤ ਇਨਸਾਨ ਦੱਸਦਿਆਂ ਅਨੁਸ਼ਕਾ ਨੇ ਅੱਗੇ ਕਿਹਾ ਕਿ ਮੈਂ ਜਾਣਦੀ ਹਾਂ ਕਿ ਸਾਨੂੰ ਸੋਸ਼ਲ ਮੀਡੀਆ ਰਾਹੀਂ ਇਕ-ਦੂਜੇ ਨਾਲ ਗੱਲ ਨਹੀਂ ਕਰਨੀ ਚਾਹੀਦੀ ਪਰ ਕਈ ਵਾਰ ਮੈਂ ਦੁਨੀਆ ਨੂੰ ਦੱਸਣਾ ਚਾਹੁੰਦੀ ਹਾਂ ਕਿ ਤੁਸੀਂ ਕਿੰਨੇ ਸ਼ਾਨਦਾਰ ਇਨਸਾਨ ਹੋ। ਉਹ ਹਰ ਚੀਜ਼ ਨੂੰ ਚਮਕਦਾਰ ਤੇ ਹੋਰ ਸੁੰਦਰ ਬਣਾਉਣ ਲਈ ਧੰਨਵਾਦ ਤੇ ਜਨਮਦਿਨ ਦੀਆਂ ਸ਼ੁੱਭਕਾਮਨਾਵਾਂ।
ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਦਾ ਵਿਆਹ 11 ਦਸੰਬਰ, 2017 ਨੂੰ ਹੋਇਆ ਸੀ। ਅਨੁਸ਼ਕਾ ਨੇ ਜਨਵਰੀ 2021 ’ਚ ਇਕ ਬੇਟੀ ਨੂੰ ਜਨਮ ਦਿੱਤਾ, ਜਿਸ ਦਾ ਨਾਂ ਵਾਮਿਕਾ ਹੈ।
ਇਹ ਖ਼ਬਰ ਵੀ ਪੜ੍ਹੋ : ਫ਼ਿਲਮ ਦੀ ਪ੍ਰਮੋਸ਼ਨ ਦੌਰਾਨ ਸਿਧਾਰਥ ਨੂੰ ਯਾਦ ਕਰ ਰੋ ਪਈ ਸੀ ਸ਼ਹਿਨਾਜ਼ ਗਿੱਲ, ਵਾਇਰਲ ਵੀਡੀਓ ਆਈ ਸਾਹਮਣੇ
ਇਸ ਦੇ ਨਾਲ ਹੀ ਆਈ. ਸੀ. ਸੀ. ਟੀ-20 ਵਿਸ਼ਵ ਕੱਪ 2021 ਦੇ ਸੈਮੀਫਾਈਨਲ ਤੋਂ ਪਹਿਲਾਂ ਹੀ ਟੀਮ ਇੰਡੀਆ ਦਾ ਸਫ਼ਰ ਖ਼ਤਮ ਹੋ ਗਿਆ ਸੀ। ਟੂਰਨਾਮੈਂਟ ’ਚ ਟੀਮ ਇੰਡੀਆ ਦਾ ਸਫਰ ਜਲਦੀ ਖ਼ਤਮ ਹੋਣ ਤੋਂ ਬਾਅਦ ਵਿਰਾਟ ਕੋਹਲੀ ਕੁਝ ਦਿਨ ਪਹਿਲਾਂ ਅਨੁਸ਼ਕਾ ਤੇ ਬੇਟੀ ਵਾਮਿਕਾ ਨਾਲ ਮੁੰਬਈ ਪਰਤੇ ਸਨ।
ਵਿਰਾਟ ਕੋਹਲੀ ਨੇ ਟੀ-20 ਵਿਸ਼ਵ ਕੱਪ ਤੋਂ ਬਾਅਦ ਕ੍ਰਿਕਟ ਤੋਂ ਬ੍ਰੇਕ ਲੈ ਲਿਆ ਹੈ। ਉਹ ਨਿਊਜ਼ੀਲੈਂਡ ਖ਼ਿਲਾਫ਼ ਟੀ-20 ਸੀਰੀਜ਼ ਤੇ ਪਹਿਲੇ ਟੈਸਟ ਲਈ ਟੀਮ ਇੰਡੀਆ ਦਾ ਹਿੱਸਾ ਨਹੀਂ ਹੈ। ਵਿਰਾਟ ਦੂਜੇ ਟੈਸਟ ਮੈਚ ਤੋਂ ਪਹਿਲਾਂ ਟੀਮ ਇੰਡੀਆ ਨਾਲ ਜੁੜ ਜਾਣਗੇ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।