ਕੋਹਲੀ ਦੇ 10 ਹਜ਼ਾਰ ਬਣਾਉਣ ''ਤੇ ਅਨੁਸ਼ਕਾ ਨੇ ਇੰਝ ਕੀਤਾ ਚਿਅਰ
Thursday, Oct 25, 2018 - 12:17 AM (IST)

ਜਲੰਧਰ- ਵਨ-ਡੇ 'ਚ ਸਭ ਤੋਂ ਤੇਜ਼ 10 ਹਜ਼ਾਰ ਦੌੜਾਂ ਦਾ ਅੰਕੜਾ ਪਾਰ ਕਰਨ ਤੇ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜ ਕੇ ਨਵਾਂ ਰਿਕਾਰਡ ਬਣਾਉਣ ਤੋਂ ਬਾਅਦ ਕਿੰਗ ਕੋਹਲੀ ਤੇ ਉਨ੍ਹਾਂ ਦੇ ਫੈਨਸ ਕਾਫੀ ਖੁਸ਼ ਹਨ। ਇਸ ਸ਼ਾਨਦਾਰ ਰਿਕਾਰਡ ਤੋਂ ਬਾਅਦ ਚਾਰੇ ਪਾਸੇ ਕੋਹਲੀ ਦੀ ਵਾਹ-ਵਾਹੀ ਹੋ ਰਹੀ ਹੈ। ਸੋਸ਼ਲ ਮੀਡੀਆ 'ਤੇ ਫੈਨਸ, ਮਹਾਨ ਕ੍ਰਿਕਟਰਸ ਤੇ ਬਾਲੀਵੁੱਡ ਸਿਤਾਰੇ ਉਨ੍ਹਾਂ ਨੂੰ ਇਸ ਪ੍ਰਾਪਤੀ 'ਤੇ ਵਧਾਈ ਦੇ ਰਹੇ ਹਨ। ਉੱਥੇ ਹੀ ਕੋਹਲੀ ਦੀ ਪਤਨੀ ਅਨੁਸ਼ਕਾ ਸ਼ਰਮਾ ਨੇ ਵੀ ਉਨ੍ਹਾਂ ਦੀ ਇਸ ਸ਼ਾਨਦਾਰ ਪ੍ਰਾਪਤੀ 'ਤੇ ਮੈਦਾਨ ਤੋਂ ਬਾਹਰ ਵੱਖਰੇ ਅੰਦਾਜ਼ 'ਚ ਸ਼ਲਾਘਾ ਕੀਤੀ।
ਕੋਹਲੀ ਦੀ ਪ੍ਰਾਪਤੀ 'ਤੇ ਅਨੁਸ਼ਕਾ ਨੇ ਲਿਖਿਆ- 'what a man'
ਵਨ-ਡੇ 'ਚ ਵਿਰਾਟ ਦੀ ਇਸ ਸ਼ਾਨਦਾਰ ਪ੍ਰਾਪਤੀ 'ਤੇ ਪਤਨੀ ਅਨੁਸ਼ਕਾ ਸ਼ਰਮਾ ਨੇ ਇੰਸਟਾਗ੍ਰਾਮ 'ਤੇ ਕੋਹਲੀ ਦੇ ਰਿਕਾਰਡ ਦੇ ਸਮੇਂ ਦੀਆਂ 3 ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਕ ਤਸਵੀਰ ਦੇ ਨਾਲ ਉਨ੍ਹਾਂ ਨੇ ਲਿਖਿਆ 'what a man' ਤੇ ਇਸ ਤਸਵੀਰ ਦੇ ਨਾਲ ਉਨ੍ਹਾਂ ਨੇ ਕੁਝ ਇਮੋਜੀ ਵੀ ਲਗਾਏ ਹਨ। ਉਥੇ ਦੂਜੀ ਤਸਵੀਰ 'ਤੇ ਵੀ ਦਿਲ ਦਾ ਇਮੋਜੀ ਬਣਾ ਕੇ ਆਪਣਾ ਪਿਆਰ ਜ਼ਾਹਿਰ ਕੀਤਾ ਹੈ। ਇਸ ਤੋਂ ਇਲਾਵਾ ਤੀਜੀ ਤਸਵੀਰ 'ਚ ਉਨ੍ਹਾਂ ਨੇ ਵਿਰਾਟ ਨੂੰ ਸੈਂਕੜਾ ਪੂਰਾ ਹੋਣ 'ਤੇ ਵਧਾਈ ਦਿੱਤੀ। ਪਤੀ ਵਿਰਾਟ ਦੀ ਇਸ ਸ਼ਾਨਦਾਰ ਪ੍ਰਾਪਤੀ ਨੂੰ ਅਲੱਗ ਅੰਦਾਜ਼ 'ਚ ਚਿਅਰ ਕਰਨ ਦਾ ਇਹ ਤਰੀਕਾ ਫੈਨਸ ਨੂੰ ਬਹੁਤ ਪਸੰਦ ਆਇਆ ਹੈ ਤੇ ਫੈਨਸ ਇਸ 'ਤੇ ਕੁਮੈਂਟ ਲਾਇਕ ਕਰ ਰਹੇ ਹਨ।
There is no stopping this fella @imVkohli, whaddaplayaaa 🔥🔥 pic.twitter.com/4Hkt55TsHF
— BCCI (@BCCI) October 24, 2018