ਵਿਰਾਟ ਦੇ ਜਨਮਦਿਨ ਮੌਕੇ ਅਨੁਸ਼ਕਾ ਨੇ ਸਾਂਝੀ ਕੀਤੀ ਰੋਮਾਂਟਿਕ ਤਸਵੀਰ, ਕਿਹਾ-ਇਸ ਫੋਟੋ ਲਈ ਕਿਸੇ ਫਿਲਟਰ ਦੀ ਲੋੜ ਨਹੀਂ

Friday, Nov 05, 2021 - 04:38 PM (IST)

ਵਿਰਾਟ ਦੇ ਜਨਮਦਿਨ ਮੌਕੇ ਅਨੁਸ਼ਕਾ ਨੇ ਸਾਂਝੀ ਕੀਤੀ ਰੋਮਾਂਟਿਕ ਤਸਵੀਰ, ਕਿਹਾ-ਇਸ ਫੋਟੋ ਲਈ ਕਿਸੇ ਫਿਲਟਰ ਦੀ ਲੋੜ ਨਹੀਂ

ਮੁੰਬਈ (ਭਾਸ਼ਾ)- ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੇ 33ਵੇਂ ਜਨਮਦਿਨ 'ਤੇ ਪਤਨੀ ਅਨੁਸ਼ਕਾ ਸ਼ਰਮਾ ਨੇ ਇਕ ਭਾਵੁਕ ਪੋਸਟ ਲਿਖ ਕੇ ਹਿੰਮਤ, ਇਮਾਨਦਾਰੀ ਅਤੇ ਮਜ਼ਬੂਤ​ਇਰਾਦਿਆਂ ਦੀ ਪ੍ਰਸ਼ੰਸਾ ਕਰਦੇ ਹੋਏ ਵਿਰਾਟ ਨੂੰ 'ਸ਼ਾਨਦਾਰ ਵਿਅਕਤੀ' ਦੱਸਿਆ ਹੈ। ਅਦਾਕਾਰਾ ਨੇ ਕਿਹਾ ਕਿ ਸਟਾਰ ਖਿਡਾਰੀ 'ਚ ਆਪਣੇ ਆਪ ਨੂੰ 'ਮੁਸ਼ਕਲ ਦੌਰ' 'ਚੋਂ ਬਾਹਰ ਲਿਆਉਣ ਦੀ ਬੇਮਿਸਾਲ ਸਮਰੱਥਾ ਹੈ। ਅਨੁਸ਼ਕਾ ਅਤੇ ਵਿਰਾਟ ਦਸੰਬਰ 2017 ਵਿਚ ਇਕ ਨਿੱਜੀ ਪਰਿਵਾਰਕ ਸਮਾਰੋਹ ਵਿਚ ਵਿਆਹ ਦੇ ਬੰਧਨ ਵਿਚ ਬੱਝੇ ਸਨ।

ਇਹ ਵੀ ਪੜ੍ਹੋ : ਖੇਡ ਮੰਤਰਾਲਾ ਵੱਲੋਂ ਰਾਸ਼ਟਰੀ ਪੁਰਸਕਾਰਾਂ ਨੂੰ ਮਨਜ਼ੂਰੀ, ਪੰਜਾਬ ਦੇ ਇਸ ਗੱਭਰੂ ਨੂੰ ਮਿਲੇਗਾ 'ਖੇਲ ਰਤਨ'

PunjabKesari

ਸੋਸ਼ਲ ਮੀਡੀਆ ਐਪ ਇੰਸਟਾਗ੍ਰਾਮ 'ਤੇ ਪਤੀ ਵਿਰਾਟ ਕੋਹਲੀ ਨਾਲ ਤਸਵੀਰ ਸਾਂਝੀ ਕਰਦੇ ਹੋਏ ਅਨੁਸ਼ਕਾ ਨੇ ਪੋਸਟ 'ਚ ਲਿਖਿਆ, 'ਇਸ ਤਸਵੀਰ ਅਤੇ ਤੁਹਾਡੇ ਜੀਵਨ ਜਿਊਣ ਦੇ ਢੰਗ ਲਈ ਕਿਸੇ 'ਫਿਲਟਰ' ਦੀ ਲੋੜ ਨਹੀਂ ਹੈ। ਤੁਹਾਡੀ ਬੁਨਿਆਦ ਇਮਾਨਦਾਰੀ ਅਤੇ ਲੋਹੇ ਵਰਗੇ ਮਜ਼ਬੂਤ ਇਰਾਦਿਆਂ ਨਾਲ ਬਣੀ ਹੈ। ਮੈਂ ਤੁਹਾਡੇ ਤੋਂ ਇਲਾਵਾ ਕਿਸੇ ਨੂੰ ਨਹੀਂ ਜਾਣਦੀ ਜੋ ਤੁਹਾਡੇ ਵਾਂਗ 'ਮੁਸ਼ਕਲ ਸਮੇਂ' 'ਚੋਂ ਵਾਪਸੀ ਕਰਨ ਦੀ ਸਮਰੱਥਾ ਰੱਖਦਾ ਹੋਵੇ। ਤੁਸੀਂ ਹਰ ਪੱਖੋਂ ਉੱਤਮ ਹੋ, ਕਿਉਂਕਿ ਤੁਸੀਂ ਕਿਸੇ ਵੀ ਚੀਜ਼ ਨੂੰ ਸਥਾਈ ਨਹੀਂ ਰੱਖਦੇ ਅਤੇ ਨਿਡਰ ਹੋ। ਜਨਵਰੀ ਵਿਚ ਪਹਿਲੀ ਵਾਰ ਮਾਤਾ-ਪਿਤਾ ਬਣੇ ਮਸ਼ਹੂਰ ਜੋੜਾ ਅਨੁਸ਼ਕਾ ਅਤੇ ਵਿਰਾਟ ਆਮ ਤੌਰ 'ਤੇ ਆਪਣੀ ਨਿੱਜੀ ਜ਼ਿੰਦਗੀ 'ਤੇ ਬਹੁਤ ਘੱਟ ਬੋਲਦੇ ਹਨ ਪਰ ਅਨੁਸ਼ਕਾ ਨੇ ਕਿਹਾ ਕਿ ਵਿਰਾਟ ਦੇ ਜਨਮਦਿਨ ਦੇ ਮੌਕੇ 'ਤੇ ਉਨ੍ਹਾਂ ਨੇ ਆਪਣੀਆਂ ਭਾਵਨਾਵਾਂ ਨੂੰ ਸਾਂਝਾ ਕਰਨ ਦਾ ਫ਼ੈਸਲਾ ਕੀਤਾ, ਕਿਉਂਕਿ ਉਹ ਦੁਨੀਆ ਨੂੰ ਦੱਸਣਾ ਚਾਹੁੰਦੀ ਹੈ ਕਿ ਉਨ੍ਹਾਂ ਦਾ ਪਤੀ ਕਿੰਨਾ ਸ਼ਾਨਦਾਰ ਵਿਅਕਤੀ ਹੈ।

ਇਹ ਵੀ ਪੜ੍ਹੋ : ਵਿਰਾਟ ਕੋਹਲੀ ਦੀ ਧੀ ਨੂੰ ਮਿਲੀ ਜਬਰ-ਜ਼ਿਨਾਹ ਦੀ ਧਮਕੀ ਮਗਰੋਂ ਐਕਸ਼ਨ 'ਚ ਦਿੱਲੀ ਮਹਿਲਾ ਕਮਿਸ਼ਨ

ਵਿਰਾਟ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਅਨੁਸ਼ਕਾ ਨੇ ਆਪਣੀ ਪੋਸਟ 'ਚ ਅੱਗੇ ਲਿਖਿਆ, 'ਮੈਂ ਜਾਣਦੀ ਹਾਂ ਕਿ ਅਸੀਂ ਸੋਸ਼ਲ ਮੀਡੀਆ ਰਾਹੀਂ ਇਸ ਤਰ੍ਹਾਂ ਇਕ-ਦੂਜੇ ਨਾਲ ਗੱਲ ਕਰਨ ਵਾਲੇ ਲੋਕ ਨਹੀਂ ਹਾਂ, ਪਰ ਕਦੇ-ਕਦੇ ਮੈਂ ਸਿਰਫ਼ ਚੀਖ ਕੇ ਦੁਨੀਆ ਨੂੰ ਦੱਸਣਾ ਚਾਹੁੰਦੀ ਹਾਂ ਕਿ ਤੁਸੀਂ ਕਿੰਨੇ ਸ਼ਾਨਦਾਰ ਵਿਅਕਤੀ ਹੋ ਅਤੇ ਉਹ ਲੋਕ ਕਿੰਨੇ ਖੁਸ਼ਕਿਸਮਤ ਹਨ ਜੋ ਤੁਹਾਨੂੰ ਅਸਲ ਵਿਚ ਜਾਣਦੇ ਹਨ। ਮੇਰੀ ਜ਼ਿੰਦਗੀ ਵਿਚ ਹਰ ਚੀਜ਼ ਨੂੰ ਸ਼ਾਨਦਾਰ ਅਤੇ ਹੋਰ ਸੁੰਦਰ ਬਣਾਉਣ ਲਈ ਧੰਨਵਾਦ, ਓਹ ਅਤੇ ਜਨਮਦਿਨ ਦੀਆਂ ਸ਼ੁਭਕਾਮਨਾਵਾਂ!” ਉਥੇ ਹੀ ਵਿਰਾਟ ਕੋਹਲੀ ਨੇ ਵੀ ਅਨੁਸ਼ਕਾ ਦੀ ਪੋਸਟ ’ਤੇ ਕੁਮੈਂਟ ਕੀਤਾ ਹੈ। ਉਨ੍ਹਾਂ ਲਿਖਿਆ, 'ਤੁਸੀਂ ਮੇਰੀ ਤਾਕਤ ਹੋ। ਤੁਸੀਂ ਮੇਰੀ ਮਾਰਗਦਰਸ਼ਕ ਸ਼ਕਤੀ ਹੋ। ਮੇਰੀ ਜਾਨ ਮੈਂ ਪ੍ਰਮਾਤਮਾ ਦਾ ਹਰ ਰੋਜ਼ ਧੰਨਵਾਦ ਕਰਦਾ ਹਾਂ ਕਿ ਅਸੀਂ ਇਕੱਠੇ ਹਾਂ। ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ।'

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News