ਅਨੁਸ਼ਕਾ ਨੇ ਤੋੜੀ ਚੁੱਪੀ, ਦੱਸਿਆ ਕਿਉਂ ਪਾਉਂਦੀ ਹੈ ਪਤੀ ਵਿਰਾਟ ਦੇ ਕੱਪੜੇ

Friday, Nov 08, 2019 - 11:52 PM (IST)

ਅਨੁਸ਼ਕਾ ਨੇ ਤੋੜੀ ਚੁੱਪੀ, ਦੱਸਿਆ ਕਿਉਂ ਪਾਉਂਦੀ ਹੈ ਪਤੀ ਵਿਰਾਟ ਦੇ ਕੱਪੜੇ

ਜਲੰਧਰ— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਪਤਨੀ ਤੇ ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਨੂੰ ਕਈ ਵਾਰ ਆਪਣੇ ਪਤੀ ਦੇ ਕਪੜਿਆਂ 'ਚ ਦੇਖਿਆ ਗਿਆ ਹੈ। ਇਸ 'ਤੇ ਹੁਣ ਅਨੁਸ਼ਕਾ ਨੇ ਚੁੱਪੀ ਤੋੜੀ ਹੈ ਤੇ ਕਿਹਾ ਕਿ ਇਸ ਨਾਲ ਵਿਰਾਟ ਨੂੰ ਖੁਸ਼ੀ ਮਿਲਦੀ ਹੈ। ਫਿਲਹਾਲ ਇਸ ਸਮੇਂ ਵਿਰਾਟ ਤੇ ਅਨੁਸ਼ਕਾ ਭੂਟਾਨ 'ਚ ਹਨ ਤੇ ਛੁੱਟੀਆਂ ਬਤੀਤ ਕਰ ਰਹੇ ਹਨ।

PunjabKesari
ਅਨੁਸ਼ਕਾ ਨੇ ਇਕ ਇੰਟਰਵਿਊ 'ਚ ਇਸ ਗੱਲ ਦਾ ਖੁਲਾਸਾ ਕਰਦੇ ਹੋਏ ਕਿਹਾ ਕਿ ਮੈਂ ਕਈ ਵਾਰ ਆਪਣੇ ਪਤੀ ਦੀਆਂ ਚੀਜਾਂ ਇਸਤੇਮਾਲ ਕਰਦੀ ਹਾਂ, ਜਿਵੇਂ ਵਿਰਾਟ ਦੀ ਟੀ-ਸ਼ਰਟ, ਜੈਕਟ ਤੇ ਕਈ ਹੋਰ ਚੀਜ਼ਾਂ। ਮੈਂ ਇਹ ਇਸ ਲਈ ਕਹਿੰਦੀ ਹਾਂ ਕਿਉਂਕਿ ਵਿਰਾਟ ਨੂੰ ਇਸ ਨਾਲ ਬਹੁਤ ਖੁਸ਼ੀ ਮਿਲਦੀ ਹੈ। ਇੰਨਾ ਹੀ ਨਹੀਂ, ਜੇਕਰ ਅਨੁਸ਼ਕਾ ਸ਼ਰਮਾ ਕੈਪਟਨ ਦੇ ਕੱਪੜੇ ਵੀ ਪਾ ਲਵਾ ਤਾਂ ਵੀ ਬਹੁਤ ਵਧੀਆ ਲੱਗਦਾ ਹੈ। ਕਪਤਾਨ ਕੋਹਲੀ ਤੇ ਅਭਿਨੇਤਰੀ ਅਨੁਸ਼ਕਾ ਸ਼ਰਮਾ ਨੇ ਦਸੰਬਰ 2017 'ਚ ਵਿਆਹ ਕੀਤਾ ਸੀ।

PunjabKesari
ਜ਼ਿਕਰਯੋਗ ਹੈ ਕਿ ਬੰਗਲਾਦੇਸ਼ ਦੇ ਨਾਲ ਖੇਡੀ ਜਾ ਰਹੀ ਤਿੰਨ ਮੈਚਾਂ ਦੀ ਟੀ-20 ਅੰਤਰਰਾਸ਼ਟਰੀ ਸੀਰੀਜ਼ ਦਾ ਕੋਹਲੀ ਹਿੱਸਾ ਨਹੀਂ ਹੈ। ਉਹ ਬੰਗਲਾਦੇਸ਼ ਦੇ ਨਾਲ ਖੇਡੀ ਜਾਣ ਵਾਲੀ 2 ਮੈਚਾਂ ਦੀ ਟੈਸਟ ਸੀਰੀਜ਼ ਦੇ ਪਹਿਲੇ ਮੈਚ 'ਚ ਦਿਖਾਈ ਦੇਣਗੇ। ਪਹਿਲਾ ਮੈਚ 14 ਨਵੰਬਰ ਤੋਂ 18 ਨਵੰਬਰ ਤਕ ਇੰਦੌਰ 'ਚ ਖੇਡਿਆ ਜਾਵੇਗਾ। ਦੂਜਾ ਮੈਚ ਡੇ-ਨਾਈਟ ਜੋ 22 ਤੋਂ 26 ਨਵੰਬਰ ਨੂੰ ਖੇਡਿਆ ਜਾਵੇਗਾ।

PunjabKesari


author

Gurdeep Singh

Content Editor

Related News