ਅਨੁਰਾਗ ਠਾਕੁਰ ਨੇ ਖੇਡ ਤੇ ਫਿੱਟਨੈਸ 'ਤੇ ਪਹਿਲੀ ਵਾਰ ਆਯੋਜਿਤ ਮੁਕਾਬਲੇ ਦੀ ਕੀਤੀ ਸ਼ੁਰੂਆਤ

Wednesday, Sep 01, 2021 - 10:29 PM (IST)

ਨਵੀਂ ਦਿੱਲੀ- ਕੇਂਦਰੀ ਯੁਵਾ ਮਾਮਲੇ ਤੇ ਖੇਡ ਮੰਤਰੀ ਅਨੁਰਾਗ ਸਿੰਘ ਠਾਕੁਰ ਅਤੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਅੱਜ ਨਵੀਂ ਦਿੱਲੀ 'ਚ ਫਿੱਟ ਇੰਡੀਆ ਕੁਇੱਜ਼ ਦੀ ਸ਼ੁਰੂਆਤ ਕੀਤੀ, ਜੋ ਫਿੱਟਨੈਸ ਅਤੇ ਖੇਡ 'ਤੇ ਆਧਾਰਿਤ ਪਹਿਲਾ ਕੁਇੱਜ਼ ਮੁਕਾਬਲਾ ਹੈ। ਯੁਵਾ ਮਾਮਲੇ ਅਤੇ ਖੇਡ ਰਾਜ ਮੰਤਰੀ ਨਿਸਿਥ ਪ੍ਰਾਮਾਣਿਕ ਵੀ ਇਸ ਪ੍ਰੋਗਰਾਮ ਵਿਚ ਸ਼ਾਮਲ ਹੋਏ। ਟੋਕੀਓ ਓਲੰਪਿਕ ਦੇ ਤਮਗਾ ਜੇਤੂ ਨੀਰਜ ਚੋਪੜਾ ਅਤੇ ਪੀ. ਵੀ. ਸਿੰਧੂ ਨੇ ਵੀਡੀਓ ਕਾਨਫਰੰਸਿੰਗ ਦੇ ਰਾਹੀ ਇਸ ਆਯੋਜਨ ਵਿਚ ਹਿੱਸਾ ਲਿਆ। ਕੁਝ ਸਕੂਲੀ ਵਿਦਿਆਰਥੀਆਂ ਨੇ ਵੀ ਇਸ ਪਹਿਲ ਨੂੰ ਸ਼ੁਰੂਆਤ ਕਰਨ ਦੇ ਲਈ ਪਹਿਲੇ ਤੋਂ ਬਿਨਾਂ ਕਿਸੇ ਤਿਆਰੀ ਦੇ ਇਕ ਕੁਇੱਜ਼ ਮੁਕਾਬਲੇ ਵਿਚ ਹਿੱਸਾ ਲਿਆ। ਰਾਸ਼ਟਰੀ ਪੱਧਰ ਦੇ ਇਸ ਕੁਇੱਜ਼ ਮੁਕਾਬਲੇ ਨੂੰ ਆਯੋਜਿਤ ਕਰਨ ਦੇ ਉਦੇਸ਼ ਸਕੂਲੀ ਵਿਦਿਆਰਥੀਆਂ ਦੇ ਵਿਚ ਫਿੱਟਨੈਸ ਅਤੇ ਖੇਡ ਬਾਰੇ ਜਾਗਰੂਕਤਾ ਪੈਦਾ ਕਰਨਾ, ਰਾਸ਼ਟਰੀ ਮੰਚ 'ਤੇ ਮੁਕਾਬਲੇ ਕਰਨ ਦਾ ਮੌਕਾ ਦੇਣਾ ਅਤੇ ਆਪਣੇ ਸਕੂਲਾਂ ਦੇ ਲਈ ਕੁਲ ਤਿੰਨ ਕਰੋੜ ਰੁਪਏ ਤੋਂ ਜ਼ਿਆਦਾ ਦਾ ਨਕਦ ਪੁਰਸਕਾਰ ਜਿੱਤਣ ਦਾ ਮੌਕਾ ਦੇਣਾ ਹੈ। 

ਇਹ ਖ਼ਬਰ ਪੜ੍ਹੋ-  BAN v NZ : ਬੰਗਲਾਦੇਸ਼ ਨੇ ਨਿਊਜ਼ੀਲੈਂਡ ਨੂੰ 7 ਵਿਕਟਾਂ ਨਾਲ ਹਰਾਇਆ

PunjabKesari
ਆਜ਼ਾਦੀ ਦੇ 75 ਸਾਲ ਪੂਰੇ ਹੋਣ ਦੇ ਮੌਕੇ 'ਤੇ ਕੇਂਦਰ ਸਰਕਾਰ ਦੀ 'ਆਜ਼ਾਦੀ ਦੀ ਅੰਮ੍ਰਿਤ ਮਹੋਤਸਵ' ਪਹਿਲ ਦੇ ਹਿੱਸੇ ਦੇ ਰੂਪ ਵਿਚ ਇਸ ਫਿੱਟ ਇੰਡੀਆ ਕੁਇੱਜ਼ ਮੁਕਾਬਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਦਾ ਆਯੋਜਨ ਸਾਰੇ ਸੂਬਿਆਂ ਦੇ ਵਿਦਿਆਰਥੀਆਂ ਨੂੰ ਨਾ ਸਿਰਫ ਇਕ ਮੰਚ 'ਤੇ ਨਾਲ ਲਿਆਉਣ ਦੇ ਲਈ ਕੀਤਾ ਗਿਆ ਹੈ ਬਲਕਿ ਇਸਨੂੰ ਸਕੂਲੀ ਵਿਦਿਆਰਥੀਆਂ ਦੇ ਮਾਨਸਿਕ ਕੌਸ਼ਲ ਅਤੇ ਸਰੀਰਿਕ ਫਿੱਟਨੈਸ ਨੂੰ ਧਿਆਨ ਵਿਚ ਰੱਖਦੇ ਹੋਏ ਤਿਆਰ ਕੀਤਾ ਗਿਆ ਹੈ। ਠਾਕੁਰ ਨੇ ਫਿੱਟ ਇੰਡੀਆ ਕੁਇੱਜ਼ ਨੂੰ ਲੈ ਕੇ ਕਿਹਾ ਕਿ ਸਰੀਰਿਕ ਫਿੱਟਨੈਸ ਵੀ ਮਾਨਸਿਕ ਫਿੱਟਨੈਸ ਦੇ ਬਰਾਬਰ ਮਹੱਤਵਪੂਰਨ ਹੈ। ਫਿੱਟ ਇੰਡੀਆ ਕੁਇੱਜ਼ ਬੱਚਿਆਂ ਵਿਚ ਬਹੁਤ ਘੱਟ ਉਮਰ 'ਚ ਮਾਨਸਿਕ ਚੁਸਤੀ ਪੈਦਾ ਕਰੇਗਾ ਅਤੇ ਕੁਇੱਜ਼ ਦੇ ਨਾਲ-ਨਾਲ ਖੇਡ ਗਿਆਨ ਨੂੰ ਵਧਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ।

ਇਹ ਖ਼ਬਰ ਪੜ੍ਹੋ- ਓਵਲ ਟੈਸਟ 'ਚ ਭਾਰਤੀ ਖਿਡਾਰੀ ਬਣਾ ਸਕਦੇ ਹਨ ਇਹ ਤਿੰਨ ਵੱਡੇ ਰਿਕਾਰਡ

PunjabKesari
ਓਲੰਪਿਕ ਵਿਚ ਸਾਡੀ ਸਫਲਤਾ ਦੇ ਨਾਲ, ਭਾਰਤ ਦਾ ਖੇਡ ਇਤਿਹਾਸ ਬਹੁਤ ਵੱਡਾ ਹੈ, ਇਸ ਕੁਇੱਜ਼ ਵਿਚ ਸਕੂਲੀ ਵਿਦਿਆਰਥੀ ਨੇ ਜਿੱਤਣ ਦੇ ਨਾਲ ਦੇਸ਼ ਵਿਚ ਇਕ ਖੇਡ ਸੱਭਿਆਚਾਰ ਦੇ ਨਿਰਮਾਣ ਦੇ ਟੀਚੇ ਵਿਚ ਗਤੀ ਭਰਨਗੇ। ਮੁਕਾਬਲੇ ਦੀ ਭਾਵਨਾ ਵੀ ਟੀਮ ਦੇ ਚਰਿੱਤਰ ਤੇ ਟੀਮ ਭਾਵਨਾ ਦਾ ਨਿਰਮਾਣ ਕਰਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਡੇ ਜੀਵਨ ਵਿਚ ਸੰਪੂਰਨ ਸਿੱਖਿਆ ਅਤੇ ਖੇਡ ਦੇ ਮਹੱਤਵ 'ਤੇ ਜ਼ੋਰ ਦਿੱਤਾ ਹੈ। ਬੱਚਿਆਂ ਦੇ ਨਾਲ ਉਨ੍ਹਾਂ ਦੀ ਗੱਲਬਾਤ ਨੇ ਵਿਦਿਆਰਥੀਆਂ ਦੇ ਸਿੱਖਣ ਤੇ ਵਿਕਾਸ ਕਰਨ ਦੇ ਲਈ ਇਕ ਤਣਾਅ ਮੁਕਤ ਵਾਤਾਵਰਣ ਦਾ ਵੀ ਨਿਰਮਾਣ ਕੀਤਾ ਹੈ। ਫਿੱਟ ਇੰਡੀਆ ਕੁਇੱਜ਼ ਇਸ ਦਿਸ਼ਾ ਵਿਚ ਕੰਮ ਕਰਦਾ ਹੈ। ਇਸ ਮੌਕੇ 'ਤੇ ਧਰਮਿੰਦਰ ਪ੍ਰਧਾਨ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਫਿੱਟਨੈਸ ਅਤੇ ਸਿੱਖਿਆ ਦੇ ਵਿਚ ਇਕ ਮਜ਼ਬੂਤ ਰਿਸ਼ਤਾ ਹੈ। 

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ। 


Gurdeep Singh

Content Editor

Related News