ਅਨੁਰਾਗ ਠਾਕੁਰ ਨੇ ਅੰਡਰ-20 ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦੇ ਤਮਗਾ ਜੇਤੂਆਂ ਨਾਲ ਕੀਤੀ ਮੁਲਾਕਾਤ

Thursday, Aug 26, 2021 - 03:42 AM (IST)

ਅਨੁਰਾਗ ਠਾਕੁਰ ਨੇ ਅੰਡਰ-20 ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦੇ ਤਮਗਾ ਜੇਤੂਆਂ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ- ਖੇਡ ਮੰਤਰੀ ਅਨੁਰਾਗ ਠਾਕੁਰ ਨੇ ਉਨ੍ਹਾਂ ਭਾਰਤੀ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਜੋ ਨੈਰੌਬੀ ’ਚ ਅੰਡਰ-20 ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ’ਚ ਹਿੱਸਾ ਲੈ ਕੇ ਪਰਤੇ ਹਨ। ਭਾਰਤੀ ਦਲ 3 ਤਮਗਿਆਂ ਦੇ ਨਾਲ ਪਰਤਿਆ ਹੈ, ਜਿਸ ’ਚ 2 ਚਾਂਦੀ ਅਤੇ 1 ਕਾਂਸੀ ਦਾ ਤਮਗਾ ਸ਼ਾਮਿਲ ਹੈ। ਅਨੁਰਾਗ ਠਾਕੁਰ ਨੇ ਭਰੋਸਾ ਜਤਾਇਆ ਕਿ ਨੌਜਵਾਨ ਖਿਡਾਰੀ ਭਵਿੱਖ ਦੀਆਂ ਅੰਤਰਰਾਸ਼ਟਰੀ ਪ੍ਰਤੀਯੋਗਿਤਾਵਾਂ ਜਿਵੇਂ ਏਸ਼ੀਆਈ ਖੇਡਾਂ, ਰਾਸ਼ਟਰਮੰਡਲ ਖੇਡ ਤੇ ਓਲੰਪਿਕ ’ਚ ਸ਼ਾਨਦਾਰ ਪ੍ਰਦਰਸ਼ਨ ਕਰਨਗੇ।

ਇਹ ਖ਼ਬਰ ਪੜ੍ਹੋ- WI v PAK : ਪਾਕਿ ਨੇ ਵਿੰਡੀਜ਼ ਨੂੰ 109 ਦੌੜਾਂ ਨਾਲ ਹਰਾਇਆ


ਭਾਰਤ ਦੀ ਮਿਕਸਡ 4 ਗੁਣਾਂ 400 ਮੀਟਰ ਰਿਲੇ ਟੀਮ ਨੇ ਪ੍ਰਤੀਯੋਗਿਤਾ ਦੇ ਪਹਿਲੇ ਦਿਨ ਕਾਂਸੀ ਤਮਗਾ ਜਿੱਤਿਆ। ਇਸ ਟੀਮ ’ਚ ਭਰਤ ਐੱਸ., ਪ੍ਰੀਆ ਮੋਹਨ, ਸੁੰਮੀ ਅਤੇ ਕਪਿਲ ਸ਼ਾਮਿਲ ਸਨ। ਪੈਦਲ ਚਾਲ ਐਥਲੀਟ ਅਮਿਤ ਖੱਤਰੀ ਅਤੇ ਲੰਬੀ ਛਾਲ ਦੀ ਅਥਲੀਟ ਸ਼ੈਲੀ ਸਿੰਘ ਨੇ ਆਪਣੇ ਮੁਕਾਬਲਿਆਂ ’ਚ ਚਾਂਦੀ ਦੇ ਤਮਗੇ ਜਿੱਤੇ।

ਇਹ ਖ਼ਬਰ ਪੜ੍ਹੋ- ਨੇਵਾਡਾ 'ਚ ਜੰਗਲੀ ਅੱਗ ਨੇ ਕੀਤੀ ਹਵਾ ਦੀ ਗੁਣਵੱਤਾ ਖਰਾਬ 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News