IPL 2021 : ਦਿੱਲੀ ਕੈਪੀਟਲਸ ਨੂੰ ਵੱਡਾ ਝਟਕਾ, ਤੇਜ਼ ਗੇਂਦਬਾਜ਼ ਐਨਰਿਚ ਨੋਰਟਜੇ ਹੋਏ ਕੋਰੋਨਾ ਪਾਜ਼ੇਟਿਵ

Wednesday, Apr 14, 2021 - 05:00 PM (IST)

ਸਪੋਰਟਸ ਡੈਸਕ— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2021 ਦਾ ਜਿੱਤ ਦੇ ਨਾਲ ਆਗਾਜ਼ ਕਰਨ ਵਾਲੀ ਦਿੱਲੀ ਕੈਪੀਟਲਸ ਨੂੰ ਵੱਡਾ ਝਟਕਾ ਲੱਗਾ ਹੈ। ਟੀਮ ਦੇ ਤੇਜ਼ ਗੇਂਦਬਾਜ਼ ਐਨਰਿਚ ਨੋਰਟਜੇ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਨੋਰਟਜੇ ਪਿਛਲੇ ਮੰਗਲਵਾਰ ਨੂੰ ਮੁੰਬਈ ਪਹੁੰਚੇ ਸਨ ਤੇ ਅੱਜ 7 ਦਿਨਾਂ ਦਾ ਇਕਾਂਤਵਾਸ ਵੀ ਪੂਰਾ ਕਰ ਲਿਆ ਸੀ। 
ਹ ਵੀ ਪੜ੍ਹੋ : MI vs KKR : ਸ਼ਾਹਰੁਖ਼ ਖ਼ਾਨ ਨੇ ਫ਼ੈਂਸ ਤੋਂ ਮੰਗੀ ਮੁਆਫ਼ੀ, ਸੋਸ਼ਲ ਮੀਡੀਆ ’ਤੇ ਲਿਖੀ ਇਹ ਗੱਲ

ਉਨ੍ਹਾਂ ਨੇ ਇਸੇ ਵਜ੍ਹਾ ਕਰਕੇ ਚੇਨਈ ਸੁਪਰ ਕਿੰਗਜ਼ ਖ਼ਿਲਾਫ਼ ਆਈ. ਪੀ. ਐੱਲ. ਦਾ ਪਹਿਲਾ ਮੈਚ ਨਹੀਂ ਖੇਡਿਆ ਸੀ। ਟੀਮ ਨੇ ਇਸ ਮੈਚ ’ਚ 7 ਵਿਕਟਾਂ ਨਾਲ ਇਕਤਰਫ਼ਾ ਜਿੱਤ ਦਰਜ ਕੀਤੀ ਸੀ। ਟੀਮ ਨੇ ਦੱਖਣੀ ਅਫ਼ਰੀਕਾ ਦੇ ਇਸ ਤੇਜ਼ ਗੇਂਦਬਾਜ਼ ਨੂੰ ਇਸ ਸਾਲ ਟੀਮ ’ਚ ਬਰਕਰਾਰ ਰੱਖਿਆ ਹੈ ਕਿਉਂਕਿ ਪਿਛਲੇ ਸੀਜ਼ਨ ’ਚ ਦਿੱਲੀ ਨੂੰ ਫ਼ਾਈਨਲ ’ਚ ਪਹੁੰਚਾਉਣ ਲਈ ਇਨ੍ਹਾਂ ਦਾ ਅਹਿਮ ਯੋਗਦਾਨ ਰਿਹਾ ਸੀ।
ਇਹ ਵੀ ਪੜ੍ਹੋ : ਜਿੱਤ ਤੋਂ ਬਾਅਦ ਪੁਆਇੰਟ ਟੇਬਲ ’ਚ ਇਸ ਨੰਬਰ ’ਤੇ ਪਹੁੰਚੀ ਮੁੰਬਈ, ਜਾਣੋ ਕਿਸ ਨੂੰ ਮਿਲੀ ਆਰੇਂਜ ਤੇ ਪਰਪਲ ਕੈਪ

ਜ਼ਿਕਰਯੋਗ ਹੈ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਕੋਰੋਨਾ ਨਿਯਮਾਂ ਮੁਤਾਬਕ, ਜੇਕਰ ਕੋਈ ਖਿਡਾਰੀ ਜਾਂ ਸਟਾਫ਼ ਕੋਰੋਨਾ ਪਾਜ਼ੇਟਿਵ ਪਾਇਆ ਜਾਂਦਾ ਹੈ ਤਾਂ ਉਸ ’ਚ ਜਿਸ ਦਿਨ ਕੋਰੋਨਾ ਦੇ ਲੱਛਣ ਮਿਲੇ ਹਨ, ਉਸ ਦੇ ਅਗਲੇ 10 ਦਿਨਾਂ ਲਈ ਉਸ ਨੂੰ ਬੋਰਡ ਵੱਲੋਂ ਡਿਜ਼ਾਈਨ ਕੀਤੇ ਗਏ ਬਾਇਓ-ਬਬਲ ਏਰੀਆ ’ਚ ਆਈਸੋਲੇਟ ਕੀਤਾ ਜਾਂਦਾ ਹੈ।  

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News