ਭਾਰਤ ਖ਼ਿਲਾਫ਼ ਟੀ20 ਸੀਰੀਜ਼ ਲਈ ਦੱਖਣੀ ਅਫ਼ਰੀਕੀ ਟੀਮ ਦਾ ਐਲਾਨ

Tuesday, May 17, 2022 - 04:29 PM (IST)

ਜੋਹਾਨਿਸਬਰਗ- ਦੱਖਣੀ ਅਫਰੀਕਾ ਨੇ ਭਾਰਤ ਦੇ ਖ਼ਿਲਾਫ਼ 9 ਜੂਨ ਤੋਂ ਸ਼ੁਰੂ ਹੋਣ ਵਾਲੀ ਪੰਜ ਟੀ-20 ਕੌਮਾਂਤਰੀ ਮੈਚਾਂ ਦੀ ਸੀਰੀਜ਼ ਲਈ ਟ੍ਰਿਸਟਨ ਸਟਬਸ ਦੇ ਤੌਰ 'ਤੇ ਨਵਾਂ ਚਿਹਰਾ ਆਪਣੀ ਟੀਮ 'ਚ ਸ਼ਾਮਲ ਕੀਤਾ ਹੈ ਜਦਕਿ ਵਾਇਨੇ ਪਰਨੇਲ ਦੀ ਪੰਜ ਸਾਲ ਬਾਅਦ ਵਾਪਸੀ ਹੋਈ ਹੈ। ਦੱਖਣੀ ਅਫ਼ਰੀਕਾ ਨੇ ਭਾਰਤ ਲਈ ਤੇਮਬਾ ਬਾਵੁਮਾ ਦੀ ਅਗਵਾਈ 'ਚ 16 ਮੈਂਬਰੀ ਟੀਮ ਚੁਣੀ ਹੈ।

ਇਹ ਵੀ ਪੜ੍ਹੋ : ਏਬੀ ਡੀਵਿਲੀਅਰਸ ਅਤੇ ਕ੍ਰਿਸ ਗੇਲ RCB ਦੇ ਹਾਲ ਆਫ ਫੇਮ 'ਚ ਸ਼ਾਮਲ

ਦੱਖਣੀ ਅਫ਼ਰੀਕਾ ਪਿਛਲੇ ਸਾਲ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਦੇ ਬਾਅਦ ਪਹਿਲੀ ਵਾਰ ਟੀ-20 ਕੌਮਾਂਤਰੀ ਮੈਚ ਖੇਡੇਗਾ। 21 ਸਾਲਾ ਸਟਬਸ ਨੇ ਦੱਖਣੀ ਅਫ਼ਰੀਕਾ (ਸੀ. ਐੱਸ. ਏ.) ਦੇ ਟੀ-20 ਚੈਲੰਜ 'ਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ ਸੀ। ਉਨ੍ਹਾਂ ਨੇ 7 ਪਾਰੀਆਂ 'ਚ 293 ਦੌੜਾਂ ਬਣਾਈਆਂ ਸਨ, ਜਿਸ 'ਚ 23 ਛੱਕੇ ਸ਼ਾਮਲ ਹਨ। ਉਨ੍ਹਾਂ ਦਾ ਸਟ੍ਰਾਈਕ ਰੇਟ 183.12 ਸੀ। ਉਹ ਜ਼ਿੰਬਾਬਵੇ ਦੌਰੇ ਲਈ ਦੱਖਣੀ ਅਫ਼ਰੀਕਾ ਦੀ 'ਏ' ਟੀਮ ਦਾ ਵੀ ਹਿੱਸਾ ਸਨ ਜਿਸ ਤੋਂ ਬਾਅਦ ਉਨ੍ਹਾਂ ਨੂੰ ਮੌਜੂਦਾ ਇੰਡੀਅਨ ਪ੍ਰੀਮੀਅਰਲ ਲੀਗ ਦੇ ਲਈ ਮੁੰਬਈ ਇੰਡੀਅਨਜ਼ ਨੇ ਆਪਣੀ ਟੀਮ 'ਚ ਸ਼ਾਮਲ ਕਰ ਦਿੱਤਾ ਸੀ।

ਚੂਲੇ ਦੀ ਸੱਟ ਤੋਂ ਉੱਭਰਨ ਵਾਲੇ ਤੇਜ਼ ਗੇਂਦਬਾਜ਼ ਐਨਰਿਕ ਨਾਰਕੀਆ ਤੇ ਬੱਲੇਬਾਜ਼ ਹੈਨਰਿਕ ਕਲਾਸੇਨ ਨੂੰ ਵੀ ਟੀਮ 'ਚ ਲਿਆ ਗਿਆ ਹੈ। ਪੰਜ ਮੈਚਾਂ ਦੀ ਟੀ20 ਸੀਰੀਜ਼ 9 ਜੂਨ ਨੂੰ ਨਵੀਂ ਦਿੱਲੀ 'ਚ ਸ਼ੁਰੂ ਹੋਵੇਗੀ। ਇਸ ਤੋਂ ਬਾਅਦ ਕਟਕ (12 ਜੂਨ), ਵਿਸ਼ਾਖਾਪਟਨਮ (14 ਜੂਨ), ਰਾਜਕੋਟ (17 ਜੂਨ) ਤੇ ਬੈਂਗਲੁਰ (19 ਜੂਨ) 'ਚ ਖੇਡੇ ਜਾਣਗੇ।

ਇਹ ਵੀ ਪੜ੍ਹੋ : ਮਹਿਲਾ ਟੀ20 ਚੈਲੰਜ ਲਈ ਟੀਮਾਂ ਦਾ ਐਲਾਨ, ਮੰਧਾਨਾ, ਹਰਮਨਪ੍ਰੀਤ ਤੇ ਦੀਪਤੀ ਨੂੰ ਮਿਲੀ ਕਪਤਾਨੀ

ਭਾਰਤ ਦੌਰੇ ਲਈ ਦੱਖਣੀ ਅਫ਼ਰੀਕੀ ਟੀ-20 ਟੀਮ :
ਤੇਮਬਾ ਬਾਵੁਮਾ (ਕਪਤਾਨ), ਕਵਿੰਟਨ ਡੀਕਾਕ, ਰੀਜਾ ਹੈਂਡ੍ਰਿਕਸ, ਹੈਨਰਿਕ ਕਲਾਸੇਨ, ਕੇਸ਼ਵ ਮਹਾਰਾਜ, ਐਡਨ ਮਾਰਕਰਮ, ਡੇਵਿਡ ਮਿਲਰ, ਲੁੰਗੀ ਐਨਗਿਡੀ, ਐਨਰਿਕ ਨਾਰਕੀਆ, ਵਇਨੇ ਪਰਨੇਲ, ਡਵੇਨ ਪ੍ਰਿਟੋਰੀਅਸ, ਕੈਗਿਸੋ ਰਬਾਡਾ, ਤਬਰੇਜ਼ ਸ਼ੰਮਸੀ, ਟ੍ਰਿਸਟਨ ਸਟਬਸ, ਵਾਨ ਡੇਰ ਡੁਸੇਨ, ਮਾਰਕੋ ਜੇਨਸਨ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News