ਅੰਕਿਤਾ ਨੇ ਸਿੰਗਾਪੁਰ ''ਚ 2019 ਸੈਸ਼ਨ ਦਾ ਪਹਿਲਾ ਸਿੰਗਲਜ਼ ਖਿਤਾਬ ਜਿੱਤਿਆ

Monday, Jan 21, 2019 - 03:58 AM (IST)

ਅੰਕਿਤਾ ਨੇ ਸਿੰਗਾਪੁਰ ''ਚ 2019 ਸੈਸ਼ਨ ਦਾ ਪਹਿਲਾ ਸਿੰਗਲਜ਼ ਖਿਤਾਬ ਜਿੱਤਿਆ

ਨਵੀਂ ਦਿੱਲੀ — ਭਾਰਤੀ ਟੈਨਿਸ ਖਿਡਾਰਨ ਅੰਕਿਤਾ ਰੈਨਾ ਨੇ ਐਤਵਾਰ ਸਿੰਗਾਪੁਰ 'ਚ 25000 ਡਾਲਰ ਦੀ ਪ੍ਰਤੀਯੋਗਿਤਾ ਦੇ ਫਾਈਨਲ ਵਿਚ ਚੋਟੀ ਦਾ ਦਰਜਾ ਪ੍ਰਾਪਤ ਅਰਾਂਤਜਾ ਰਸ ਨੂੰ ਹਰਾ ਕੇ ਉਲਟਫੇਰ ਕਰਦਿਆਂ 2019 ਸੈਸ਼ਨ ਵਿਚ ਪਹਿਲਾ ਤੇ ਕੁਲ 8ਵਾਂ ਸਿੰਗਲਜ਼ ਖਿਤਾਬ ਆਪਣੇ ਨਾਂ ਕੀਤਾ। ਆਸਟਰੇਲੀਅਨ ਓਪਨ ਕੁਆਲੀਫਾਇਰ ਤੋਂ ਬਾਅਦ ਇਸ ਟੂਰਨਾਮੈਂਟ 'ਚ ਖੇਡ ਰਹੀ ਅੰਕਿਤਾ ਨੇ 1 ਘੰਟਾ 23 ਮਿੰਟ ਤਕ ਚੱਲੇ ਮੁਕਾਬਲੇ 'ਚ ਨੀਦਰਲੈਂਡ ਦੀ ਚੋਟੀ ਦਾ ਦਰਜਾ ਪ੍ਰਾਪਤ ਤੇ ਦੁਨੀਆ ਦੀ 122ਵੇਂ ਨੰਬਰ ਦੀ ਖਿਡਾਰਨ ਨੂੰ 6-3, 6-2 ਨਾਲ ਹਰਾਇਆ।

PunjabKesari


Related News