BCCI ਨੇ ਖ਼ਤਮ ਕੀਤੀ ਇਸ ਸਪਿਨਰ ’ਤੇ ਪਾਬੰਦੀ, ਸਪਾਟ ਫ਼ਿਕਸਿੰਗ ਕਾਰਨ ਲੱਗਾ ਸੀ ਸਾਰੀ ਜ਼ਿੰਦਗੀ ਲਈ ਬੈਨ

Wednesday, Jun 16, 2021 - 12:26 PM (IST)

ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਅੰਕਿਤ ਚਵਹਾਣ ਦਾ ਬੈਨ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਹੈ ਤੇ ਹੁਣ ਮੁੰਬਈ ਦਾ ਇਹ ਸਪਿਨਰ ਪੇਸ਼ੇਵਰ ਕ੍ਰਿਕਟ ਖੇਡ ਸਕੇਗਾ। ਮੁੰਬਈ ਕ੍ਰਿਕਟ ਐਸੋਸੀਏਸ਼ਨ (ਐੱਮ. ਸੀ. ਏ.) ਦੇ ਸੂਤਰ ਨੇ ਇਕ ਨਿਊਜ਼ ਏਜੰਸੀ ਨਾਲ ਇਸ ਗੱਲ ਦੀ ਪੁਸ਼ਟੀ ਕੀਤੀ।
ਇਹ ਵੀ ਪੜ੍ਹੋ : 7 ਸਾਲ ਬਾਅਦ ਇੰਗਲੈਂਡ ਵਿਰੁੱਧ ਟੈਸਟ ਕ੍ਰਿਕਟ ’ਚ ਵਾਪਸੀ ਕਰੇਗੀ ਭਾਰਤੀ ਮਹਿਲਾ ਟੀਮ

PunjabKesariਸੂਤਰ ਦੇ ਹਵਾਲੇ ਤੋਂ ਕਿਹਾ ਗਿਆ ਕਿ ਹਾਂ, ਬੀ. .ਸੀ. ਸੀ. ਆਈ. ਨੇ ਚਵਹਾਣ ਦਾ ਬੈਨ ਖ਼ਤਮ ਕਰ ਦਿੱਤਾ ਹੈ ਤੇ ਉਹ ਹੁਣ ਪੇਸ਼ੇਵਰ ਕ੍ਰਿਕਟ ਖੇਡ ਸਕੇਗਾ। 2013 ’ਚ, ਚਵਹਾਣ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਛੇਵੇਂ ਸੀਜ਼ਨ ਦੇ ਦੌਰਾਨ ਸਪਾਟ ਫ਼ਿਕਸਿੰਗ ਦੇ ਦੋਸ਼ ’ਚ ਗਿ੍ਰਫ਼ਤਾਰ ਕੀਤਾ ਸੀ। ਉਸ ਨੂੰ ਦਿੱਲੀ ਪੁਲਸ ਨੇ ਅਜੀਤ ਚੰਦੀਲਾ ਤੇ ਸ਼੍ਰੀਸੰਥ ਦੇ ਨਾਲ ਗਿ੍ਰਫ਼ਤਾਰ ਕੀਤਾ ਸੀ। ਇਹ ਤਿੰਨੇ ਉਸ ਸਮੇਂ ਰਾਜਸਥਾਨ ਰਾਇਲਸ ਲਈ ਖੇਡ ਰਹੇ ਸਨ।

PunjabKesariਸਤੰਬਰ 2013 ’ਚ ਚਵਹਾਣ ਤੇ ਸ਼੍ਰੀਸ਼ੰਥ ਨੂੰ ਬੀ. ਸੀ. ਸੀ. ਆਈ. ਦੀ ਅਨੁਸ਼ਾਸਨ ਕਮੇਟੀ ਵੱਲੋਂ ਕਿ੍ਰਕਟ ਤੋਂ ਸਾਰੀ ਉਮਰ ਲਈ ਬੈਨ ਲਗਾ ਦਿੱਤਾ ਗਿਆ ਸੀ। ਹਾਲਾਂਕਿ, ਜੁਲਾਈ 2015 ’ਚ ਦਿੱਲੀ ਹਾਈ ਕੋਰਟ ਨੇ ਉਨ੍ਹਾਂ ਨੂੰ ਕਲੀਨ ਚਿੱਟ ਦੇ ਦਿੱਤੀ ਤੇ ਆਈ. ਪੀ. ਐੱਲ. ਸਪਾਟ ਫ਼ਿਕਸਿੰਗ ਮਾਮਲੇ ’ਚ ਤਿੰਨੇ ਕ੍ਰਿਕਟਰਾਂ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਸੀ।
ਇਹ ਵੀ ਪੜ੍ਹੋ : ਪੁਜਾਰਾ ਨੇ ਉਸ ਦੀ ਆਲੋਚਨਾ ਕਰਨ ਵਾਲਿਆਂ ਤੋਂ ਵੱਧ ਯੋਗਦਾਨ ਦਿੱਤੈ : ਸਚਿਨ ਤੇਂਦੁਲਕਰ

ਸ਼੍ਰੀਸੰਥ ਦਾ ਬੈਨ ਪਿਛਲੇ ਸਾਲ ਬੀ. ਸੀ. ਸੀ. ਆਈ. ਵੱਲੋਂ ਹਟਾ ਲਿਆ ਗਿਆ ਸੀ ਤੇ ਇਸ ਦੇ ਨਤੀਜੇ ਵੱਜੋਂ ਤੇਜ਼ ਗੇਂਦਬਾਜ਼ ਨੇ ਘਰੇਲੂ ਕ੍ਰਿਕਟ ’ਚ ਵਾਪਸੀ ਕੀਤੀ ਤੇ ਉਨ੍ਹਾਂ ਨੇ ਸਈਅਦ ਮੁਸ਼ਤਾਕ ਅਲੀ ਟਰਾਫ਼ੀ ’ਚ ਕੇਰਲ ਵੱਲੋਂ ਸ਼ਿਰਕਤ ਕੀਤੀ ਸੀ। 

ਨੋਟ : ਇਸ ਖ਼ਬਰ ਬਾਰੇ ਕੀ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News