ਵਿਸ਼ਵ ਰਿਕਾਰਡ ਨਾਲ ਅੰਜੁਮ ਨੇ ਜਿੱਤਿਆ ਖਿਤਾਬ
Tuesday, Jul 30, 2019 - 03:27 AM (IST)

ਨਵੀਂ ਦਿੱਲੀ— ਵਿਸ਼ਵ ਰੈਂਕਿੰਗ ਵਿਚ 8ਵੇਂ ਨੰਬਰ 'ਤੇ ਮੌਜੂਦ ਅੰਜੁਮ ਮੌਦਗਿਲ ਨੇ 12ਵੀਂ ਸਰਦਾਰ ਸੱਜਨ ਸਿੰਘ ਸੇਠੀ ਯਾਦਗਾਰ ਮਾਸਟਰਸ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਵਿਚ ਸੋਮਵਾਰ ਨੂੰ ਮਹਿਲਾਵਾਂ ਦੀ 10 ਮੀਟਰ ਏਅਰ ਰਾਈਫਲ ਪ੍ਰਤੀਯੋਗਿਤਾ ਦੇ ਫਾਈਨਲ ਵਿਚ ਵਿਸ਼ਵ ਰਿਕਾਰਡ ਸਕੋਰ ਦੇ ਨਾਲ ਸੋਨ ਤਮਗਾ ਜਿੱਤ ਲਿਆ। ਡਾ. ਕਰਣੀ ਸਿੰਘ ਸ਼ੂਟਿੰਗ ਰੇਂਜ ਵਿਚ ਚੱਲ ਰਹੀ ਇਸ ਚੈਂਪੀਅਨਸ਼ਿਪ ਵਿਚ ਪੰਜਾਬ ਦੀ ਪ੍ਰਤੀਨਿਧਤਾ ਕਰ ਰਹੀ ਅੰਜੁਮ ਨੇ ਫਾਈਨਲਸ ਵਿਚ 253.9 ਦਾ ਸਕੋਰ ਕੀਤਾ। ਟੋਕੀਓ ਓਲੰਪਿਕ ਦਾ ਕੋਟਾ ਹਾਸਲ ਕਰ ਚੁੱਕੀ ਅੰਜੁਮ ਆਪਣੀ ਟੀਮ ਸਾਥਣ ਤੇ ਵਿਸ਼ਵ ਦੀ ਨੰਬਰ ਇਕ ਨਿਸ਼ਾਨੇਬਾਜ਼ ਅਪੂਰਵੀ ਚੰਦੇਲਾ ਦੇ ਇਸ ਸਾਲ ਦੇ ਸ਼ੁਰੂ ਵਿਚ ਦਿੱਲੀ ਵਿਚ ਬਣਾਏ ਗਏ 252.9 ਦੇ ਰਿਕਾਰਡ ਤੋਂ ਪੂਰਾ ਇਕ ਅੰਕ ਅੱਗੇ ਰਹੀ।