ਮੋਹਨ ਬਾਗਾਨ ਦੇ ਸਾਬਕਾ ਸਕੱਤਰ ਮਿਤਰਾ ਦਾ ਦਿਹਾਂਤ

Friday, Nov 08, 2019 - 01:26 PM (IST)

ਮੋਹਨ ਬਾਗਾਨ ਦੇ ਸਾਬਕਾ ਸਕੱਤਰ ਮਿਤਰਾ ਦਾ ਦਿਹਾਂਤ

ਕੋਲਕਾਤਾ— ਮੋਹਨ ਬਾਗਾਨ ਦੇ ਦੋ ਦਹਾਕਿਆਂ ਤੋਂ ਵੀ ਲੰਬੇ ਸਮੇਂ ਤਕ ਜਨਰਲ ਸਕੱਤਰ ਰਹੇ ਅੰਜਨ ਮਿਤਰਾ ਦਾ ਸ਼ੁੱਕਰਵਾਰ ਨੂੰ ਇੱਥੇ ਦਿਹਾਂਤ ਹੋ ਗਿਆ। ਹਸਪਤਾਲ ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਮਿਤਰਾ 72 ਸਾਲ ਦੇ ਸਨ। ਉਨ੍ਹਾਂ ਦੇ ਪਰਿਵਾਰ 'ਚ ਉਨ੍ਹਾਂ ਦੀ ਪਤਨੀ ਸੁਜਾਤਾ ਮਿੱਤਰਾ ਅਤੇ ਧੀ ਸੋਹਿਨੀ ਮਿਤਰਾ ਚੌਬੇ ਹੈ। ਮਿਤਰਾ 2014 'ਚ 'ਬਾਈਪਾਸ ਸਰਜਰੀ' ਦੇ ਬਾਅਦ ਤੋਂ ਹੀ ਕਈ ਪਰੇਸ਼ਾਨੀਆਂ ਨਾਲ ਜੂਝ ਰਹੇ ਸਨ। ਹਸਪਤਾਲ ਦੇ ਸੂਤਰਾਂ ਨੇ ਕਿਹਾ, ''ਉਨ੍ਹਾਂ ਨੇ ਤੜਕੇ ਤਿੰਨ ਵੱਜ ਕੇ 10 ਮਿੰਟ 'ਚ ਆਖ਼ਰੀ ਸਾਹ ਲਿਆ।'' ਮਿਤਰਾ ਮਈ 1995 'ਚ ਬਾਗਾਨ ਦੇ ਜਨਰਲ ਸਕੱਤਰ ਬਣੇ ਸਨ ਅਤੇ ਅਕਤੂਬਰ 2018 ਤਕ ਇਸ ਅਹੁਦੇ 'ਤੇ ਰਹੇ।


author

Tarsem Singh

Content Editor

Related News