ਲਾਹਿੜੀ ਅਤੇ ਜੋਸ਼ੀ ਦੋਵੇਂ 10ਵੇਂ ਸਥਾਨ 'ਤੇ
Friday, Dec 14, 2018 - 12:52 PM (IST)

ਨਵੀਂ ਦਿੱਲੀ— ਭਾਰਤ ਦੇ ਅਨਿਰਬਾਨ ਲਾਹਿੜੀ ਅਤੇ ਖਲਿਨ ਜੋਸ਼ੀ ਵੀਰਵਾਰ ਨੂੰ ਮੀਂਹ ਨਾਲ ਪ੍ਰਭਾਵਿਤ ਬੀ.ਐੱਨ.ਆਈ. ਇੰਡੋਨੇਸ਼ੀਆ ਮਾਸਟਰਸ ਗੋਲਫ ਟੂਰਨਾਮੈਂਟ ਦੇ ਪਹਿਲੇ ਦੌਰ 'ਚ ਚਾਰ ਅੰਡਰ 68 ਦੇ ਸਕੋਰ ਨਾਲ ਸੰਯੁਕਤ 10ਵੇਂ ਸਥਾਨ 'ਤੇ ਰਹੇ। ਲਾਹਿੜੀ ਅਤੇ ਜੋਸ਼ੀ ਚੋਟੀ 'ਤੇ ਚਲ ਰਹੇ ਅਮਰੀਕਾ ਦੇ ਜਾਨ ਕੈਟਲਿਨ (66) ਤੋਂ 2 ਸ਼ਾਟ ਪਿੱਛੇ ਹਨ।
ਕੈਟਲਿਨ ਅਤੇ ਕੋਰੀਆ ਦੇ ਸੁੰਗਹੋ ਸੰਯੁਕਤ ਤੌਰ 'ਤੇ ਚੋਟੀ 'ਤੇ ਚਲ ਰਹੇ ਹਨ। ਟੂਰਨਾਮੈਂਟ 'ਚ ਕੁਲ 16 ਭਾਰਤੀ ਗੋਲਫਰ ਹਿੱਸਾ ਲੈ ਰਹੇ ਹਨ। ਸਾਬਕਾ ਚੈਂਪੀਅਨ ਇੰਗਲੈਂਡ ਦੇ ਜਸਟਿਨ ਰੋਜ਼ ਸਮੇਤ 2 ਖਿਡਾਰੀ ਸ਼ੁੱਕਰਵਾਰ ਨੂੰ ਪਹਿਲੇ ਦੌਰ ਦਾ ਖੇਡ ਖਤਮ ਕਰਨਗੇ।