ਅਨਿਰਬਾਨ ਲਾਹਿੜੀ ਟ੍ਰੈਵਲਰਸ ਚੈਂਪੀਅਨਸ਼ਿਪ ’ਚ ਕੱਟ ਤੋਂ ਖੁੰਝੇ

Sunday, Jun 27, 2021 - 02:32 PM (IST)

ਅਨਿਰਬਾਨ ਲਾਹਿੜੀ ਟ੍ਰੈਵਲਰਸ ਚੈਂਪੀਅਨਸ਼ਿਪ ’ਚ ਕੱਟ ਤੋਂ ਖੁੰਝੇ

ਕ੍ਰੋਮਵੇਲ— ਓਲੰਪਿਕ ਲਈ ਕੁਆਲੀਫ਼ਾਈ ਕਰ ਚੁੱਕੇ ਭਾਰਤੀ ਗੋਲਫ਼ਰ ਅਨਿਰਬਾਨ ਲਾਹਿੜੀੇ ਟ੍ਰੈਵਲਰਸ ਚੈਂਪੀਅਨਸ਼ਿਪ ਦੇ ਦੂਜੇ ਦੌਰ ’ਚ ਪੰਜ ਅੰਡਰ 75 ਦਾ ਨਿਰਾਸ਼ਾਜਨਕ ਕਾਰਡ ਖੇਡ ਕੇ ਕੱਟ ਹਾਸਲ ਕਰਨ ਤੋਂ ਖੁੰਝ ਗਏ। ਪੀ. ਜੀ. ਏ. ਟੂਰ ’ਤੇ ਆਪਣਾ ਪਹਿਲਾ ਖ਼ਿਤਾਬ ਜਿੱਤਣ ਦਾ ਇੰਤਜ਼ਾਰ ਕਰ ਰਹੇ ਅਨਿਰਬਾਨ ਲਾਹਿੜੀ 10 ਫੁੱਟ ਦੀ ਦੂਰੀ ਤੋਂ ਕਈ ਵਾਰ ਗੇਂਦ ਨੂੰ ਹੋਲ ’ਚ ਪਾਉਣ ’ਚ ਅਸਫਲ ਰਹੇ ਜਿਸ ਦਾ ਨੁਕਸਾਨ ਉਨ੍ਹਾਂ ਨੂੰ ਝਲਣਾ ਪਿਆ। ਉਨ੍ਹਾਂ ਨੇ ਦੂਜੇ ਦੌਰ ’ਚ ਦੋ ਬਰਡੀ ਦੇ ਮੁਕਾਬਲੇ ਇਕ ਡਬਲ ਬੋਗੀ ਤੇ ਪੰਜ ਬੋਗੀ ਕੀਤੀਆਂ। ਉਨ੍ਹਾਂ ਨੇ ਪਹਿਲੇ ਦੌਰ ’ਚ ਇਵਨ ਪਾਰ 70 ਦਾ ਕਾਰਡ ਖੇਡਿਆ ਸੀ। ਆਸਟਰੇਲੀਆ ਦੇ ਜੇਸਨ ਡੇ ਨੇ ਪਿੱਠ ’ਚ ਦਰਦ ਦੇ ਬਾਵਜੂਦ ਦੂਜੇ ਦੌਰ ’ਚ 62 ਦਾ ਸ਼ਾਨਦਾਰ ਕਾਰਡ ਖੇਡਿਆ ਤੇ 9 ਅੰਡਰ ਦੇ ਕੁਲ ਸਕੋਰ ਦੇ ਨਾਲ ਸੂਚੀ ’ਚ ਚੋਟੀ ’ਤੇ ਪਹੁੰਚ ਗਏ।


author

Tarsem Singh

Content Editor

Related News