ਲਾਹਿੜੀ-ਸ਼ੁਭੰਕਰ ਜਿਊਰਿਖ ਕਲਾਸਿਕ ''ਚ ਸਾਂਝੇ ਤੌਰ ''ਤੇ 22ਵੇਂ ਸਥਾਨ ''ਤੇ
Tuesday, Apr 30, 2019 - 10:02 AM (IST)

ਐਵਨਡੇਲ (ਅਮਰੀਕਾ)— ਅਨਿਰਬਾਨ ਲਾਹਿੜੀ ਅਤੇ ਸ਼ੁਭੰਕਰ ਸ਼ਰਮਾ ਦੀ ਭਾਰਤੀ ਜੋੜੀ ਨੇ ਅੰਤਿਮ ਦੌਰ 'ਚ ਤਿੰਨ ਬੋਗੀ ਦੇ ਨਾਲ ਇੱਥੇ ਨਿਊ ਓਰਲਿਅੰਸ 'ਚ ਜਿਊੂਰਿਖ ਕਲਾਸਿਕ ਗੋਲਫ ਟੂਰਨਾਮੈਂਟ 'ਚ ਚੋਟੀ ਦੇ 10 'ਚ ਜਗ੍ਹਾ ਬਣਾਉਣ ਦਾ ਸੰਭਾਵੀ ਮੌਕਾ ਗੁਆ ਦਿੱਤਾ।
ਲਾਹਿੜੀ ਅਤੇ ਸ਼ੁਭੰਕਰ ਫਰੰਟ ਨਾਈਨ 'ਚ ਚਾਰ ਅੰਡਰ ਦੇ ਸਕੋਰ ਦੇ ਨਾਲ ਕੁਲ 19 ਅੰਡਰ ਦੇ ਸਕੋਰ ਦੇ ਨਾਲ ਚੋਟੀ ਦੇ 10 'ਚ ਚਲ ਰਹੇ ਸਨ ਪਰ 10ਵੇਂ, 13ਵੇਂ ਅਤੇ 15ਵੇਂ ਹਾਲ 'ਚ ਬੋਗੀ ਦੇ ਨਾਲ ਦੋਹਾਂ ਨੂੰ ਸਾਂਝੇ 22ਵੇਂ ਸਥਾਨ ਨਾਲ ਸਬਰ ਕਰਨਾ ਪਿਆ। ਰੇਆਨ ਪਾਲਮਰ ਅਤੇ ਜਾਨ ਰੇਹਮ ਨੇ ਅੰਤਿਮ ਦੌਰ 'ਚ ਤਿੰਨ ਅੰਡਰ 69 ਦੇ ਸਕੋਰ ਦੇ ਨਾਲ ਖਿਤਾਬ ਜਿੱਤਿਆ।