ਲਾਹਿੜੀ ਨੇ ਟ੍ਰੈਵਲਰਸ ਚੈਂਪੀਅਨਸ਼ਿਪ ''ਚ ਤਿੰਨ ਅੰਡਰ 69 ਦਾ ਕਾਰਡ ਖੇਡਿਆ
Saturday, Jun 23, 2018 - 02:56 PM (IST)

ਕ੍ਰੋਮਵੇਲ— ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਨੇ ਇੱਥੇ ਟ੍ਰੈਵਲਰਸ ਚੈਂਪੀਅਨਸ਼ਿਪ ਦੇ ਪਹਿਲੇ ਦੌਰ 'ਚ ਤਿੰਨ ਅੰਡਰ 67 ਦਾ ਕਾਰਡ ਖੇਡਿਆ ਜਿਸ ਨਾਲ ਉਹ ਸੰਯੁਕਤ 23ਵੇਂ ਸਥਾਨ 'ਤੇ ਬਣੇ ਹੋਏ ਹਨ।
ਇਹ ਚੋਟੀ ਦਾ ਭਾਰਤ ਗੋਲਫਲ ਸਿਖਰਲੇ 50 'ਚ ਜਗ੍ਹਾ ਬਣਾਉਣ ਦੇ ਲਈ ਫਿਰ ਤੋਂ ਫਾਰਮ 'ਚ ਵਾਪਸੀ ਦੀ ਕੋਸ਼ਿਸ਼ 'ਚ ਲੱਗਾ ਹੋਇਆ ਹੈ। ਲਾਹਿੜੀ ਨੇ ਚਾਰ ਬਰਡੀ ਕੀਤੀ ਅਤੇ ਤੀਜੇ ਹੋਲ 'ਚ ਬੋਗੀ ਲਗਾ ਬੈਠੇ। ਜਾਰਡਨ ਸਮੀਥ ਅਤੇ ਜਾਕ ਜਾਨਸਨ 7 ਅੰਡਰ 65 ਦਾ ਕਾਰਡ ਖੇਡ ਕੇ ਸੰਯੁਕਤ ਤੌਰ 'ਤੇ ਬੜ੍ਹਤ ਬਣਾਏ ਹਨ।