ਹਿਤਾਂ ਦੇ ਟਕਰਾਅ 'ਤੇ ਰਾਹੁਲ ਦ੍ਰਾਵਿੜ ਦੇ ਬਚਾਅ 'ਚ ਆਏ ਕੁੰਬਲੇ, ਦਿੱਤਾ ਇਹ ਕਰਾਰਾ ਜਵਾਬ
Saturday, Aug 10, 2019 - 10:37 AM (IST)

ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਰਾਹੁਲ ਦ੍ਰਾਵਿੜ ਨੂੰ 'ਹਿਤਾਂ ਦੇ ਟਕਰਾਅ' ਦੇ ਮਾਮਲੇ 'ਚ ਮਿਲੇ ਨੋਟਿਸ 'ਤੇ ਟੀਮ ਇੰਡੀਆ ਦੇ ਸਾਬਕਾ ਕੋਚ ਅਨਿਲ ਕੁੰਬਲੇ (ਜੰਬੋ) ਨੇ ਆਪਣਾ ਪ੍ਰਤੀਕਰਮ ਪ੍ਰਗਟਾਇਆ ਹੈ। ਅਨਿਲ ਕੁੰਬਲੇ ਦਾ ਮੰਨਣਾ ਹੈ ਕਿ ਹਰੇਕ ਪੇਸ਼ੇ ਦੇ ਦੌਰਾਨ ਜ਼ਿੰਦਗੀ 'ਚ ਹਰ ਵਿਅਕਤੀ ਦੇ ਨਾਲ ਹਿਤਾਂ ਦਾ ਟਕਰਾਅ ਹੁੰਦਾ ਹੈ ਪਰ ਮਹੱਤਵਪੂਰਨ ਇਹ ਹੈ ਕਿ ਤੁਸੀਂ ਇਸ ਤੋਂ ਕਿਵੇਂ ਨਜਿਠਦੇ ਹੋ ਅਤੇ ਤੁਸੀਂ ਪਹਿਲਾਂ ਇਨ੍ਹਾਂ ਦਾ ਕਿਵੇਂ ਖੁਲਾਸਾ ਕਰਦੇ ਹੋ। ਇਕ ਵਾਰ ਜਦੋਂ ਲੋਕਾਂ ਨੂੰ ਪਤਾ ਲਗ ਜਾਵੇਗਾ ਕਿ ਤੁਸੀਂ ਇਨ੍ਹਾਂ ਚੀਜ਼ਾਂ 'ਚ ਸ਼ਾਮਲ ਹੋ ਤਾਂ ਫਿਰ ਮੈਨੂੰ ਨਹੀਂ ਲਗਦਾ ਕਿ ਕਿਸੇ ਤਰ੍ਹਾਂ ਦਾ ਟਕਰਾਅ ਹੋਵੇਗਾ।
ਜ਼ਿਕਰਯੋਗ ਹੈ ਕਿ ਹਿਤਾਂ ਦੇ ਟਕਰਾਅ ਦੇ ਦੋਸ਼ਾਂ ਕਾਰਨ ਰਾਹੁਲ ਦ੍ਰਾਵਿੜ ਤੋਂ ਇਲਾਵਾ ਸਚਿਨ ਤੇਂਦੁਲਕਰ, ਵੀ.ਵੀ.ਐੱਸ. ਲਕਸ਼ਣ ਅਤੇ ਸੌਰਵ ਗਾਂਗੁਲ ਨੂੰ ਵੀ ਨੋਟਿਸ ਜਾਰੀ ਕੀਤਾ ਗਿਆ ਸੀ। ਕੁੰਬਲੇ ਨੇ ਇਸ ਸਥਿਤੀ ਨੂੰ ਮੰਦਭਾਗਾ ਦੱਸਿਆ ਕਿ ਭਾਰਤ ਦੇ 300 ਟੈਸਟ ਕ੍ਰਿਕਟਰਾਂ 'ਚੋਂ ਸਿਰਫ 50 ਫੀਸਦੀ ਹੀ ਜ਼ਿੰਦਾ ਹਨ। ਇਹ ਕ੍ਰਿਕਟਰ ਹੀ ਕ੍ਰਿਕਟ ਨੂੰ ਵਾਪਸ ਕੁਝ ਦੇ ਸਕਦੇ ਹਨ। ਜੇਕਰ ਤੁਸੀਂ ਨਹੀਂ ਚਾਹੁੰਦੇ ਕਿ ਉਹ ਵਾਪਸ ਕ੍ਰਿਕਟ ਦੀ ਸੇਵਾ ਕਰਨ ਤਾਂ ਮੈਨੂੰ ਲਗਦਾ ਹੈ ਕਿ ਤੁਹਾਨੂੰ ਕ੍ਰਿਕਟ 'ਚ ਯੋਗਦਾਨ ਦੇਣ ਲਈ ਕਿਸੇ ਹੋਰ ਨੂੰ ਲੱਭਣਾ ਹੋਵੇਗਾ। ਕੁੰਬਲੇ ਨੇ ਕਿਹਾ, ''ਬਦਕਿਸਮਤੀ ਨਾਲ ਹਰ ਕ੍ਰਿਕਟਰ ਨੂੰ ਹਿਤਾਂ ਦੇ ਟਕਰਾਅ ਨਾਲ ਜੂਝਣਾ ਪੈਂਦਾ ਹੈ ਅਤੇ ਤੁਸੀਂ ਜਾਣਦੇ ਹੋ ਕਿ ਇਨ੍ਹਾਂ 'ਚੋਂ ਕੁਝ ਹੀ ਯੋਗਦਾਨ ਦੇ ਸਕਦੇ ਹਨ।"