ਅਸ਼ਵਿਨ ਦੇ ਸਮਰਥਨ ''ਚ ਆਏ ਅਨਿਲ ਕੁੰਬਲੇ, ਦਿੱਤਾ ਇਹ ਬਿਆਨ

10/10/2019 3:02:53 PM

ਨਵੀਂ ਦਿੱਲੀ— ਅਸ਼ਵਿਨ ਨੂੰ ਟੈਸਟ ਕ੍ਰਿਕਟ 'ਚ ਲਗਾਤਾਰ ਮੌਕੇ ਨਾ ਮਿਲਣ 'ਤੇ ਭਾਰਤ ਦੇ ਸਾਬਕਾ ਧਾਕੜ ਖਿਡਾਰੀ ਅਨਿਲ ਕੁੰਬਲੇ ਵੀ ਹੈਰਾਨ ਹਨ। ਕੁੰਬਲੇ ਨੇ ਕਿਹਾ ਕਿ ਇਹ ਬਹੁਤ ਦੁਖਦ ਹੈ। ਉਨ੍ਹਾਂ ਨੇ ਆਪਣੀ ਸਮਰਥਾ ਦਿਖਾਈ ਹੈ। ਉਨ੍ਹਾਂ ਦੇ ਨਾਂ ਸਭ ਤੋਂ ਤੇਜ਼ 350 ਟੈਸਟ ਵਿਕਟ ਲੈਣ ਦਾ ਰਿਕਾਰਡ ਹੈ। ਹਾਲਾਂਕਿ ਇਸ ਤੋਂ ਵੱਧ ਕੇ ਉਹ ਟੀਮ ਦੇ ਲਈ ਇਕ ਗੇਂਦਬਾਜ਼ ਹੀ ਨਹੀਂ ਸਗੋਂ ਇਕ ਆਲਰਾਊਂਡਰ ਦੀ ਜ਼ਿਮੇਵਾਰੀ ਨਿਭਾ ਰਹੇ ਹਨ।
PunjabKesari
ਕੁੰਬਲੇ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਅਸ਼ਵਿਨ ਅਤੇ ਰਵਿੰਦਰ ਜਡੇਜਾ ਟੀਮ 'ਚ ਸਪਿਨ ਦੇ ਨਾਲ ਠੋਸ ਬੱਲੇਬਾਜ਼ ਦੇ ਰੂਪ 'ਚ ਵੀ ਪ੍ਰਦਰਸ਼ਨ ਕਰ ਰਹੇ ਹਨ। ਉਹ ਕਈ ਵਾਰ ਭਾਰਤ ਦੇ ਹੇਠਲੇ ਜਾਂ ਮੱਧ ਕ੍ਰਮ 'ਚ ਅਜਿਹਾ ਕਰ ਚੁੱਕੇ ਹਨ। ਇਸ ਲਈ, ਮੈਨੂੰ ਕੋਈ ਕਾਰਨ ਨਹੀਂ ਦਿਖਾਈ ਦਿੰਦਾ ਕਿ ਕਿਸੇ ਨੂੰ ਇਨ੍ਹਾਂ ਦੋ ਸਪਿਨਰਾਂ ਤੋਂ ਅੱਗੇ ਜਾਣ ਦੀ ਜ਼ਰੂਰਤ ਨਾ ਹੋਵੇ। ਜਦੋਂ ਤਕ ਉਹ ਫਿੱਟ ਹਨ ਤਦ ਤਕ ਉਹ ਅੱਗੇ ਜਾ ਸਕਦੇ ਹਨ। ਹਾਂ, ਜੇਕਰ ਤੀਜੇ ਸਪਿਨਰ 'ਤੇ ਵਿਚਾਰ ਚਲ ਰਿਹਾ ਹੈ ਤਾਂ ਯਕੀਨੀ ਤੌਰ 'ਤੇ ਕੁਲਦੀਪ ਚੰਗਾ ਬਦਲ ਹੈ।
PunjabKesari
ਕੁੰਬਲੇ ਨੇ ਅਸ਼ਵਿਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਹ ਜਾਣਦੇ ਹਨ ਕਿ ਇਕ ਪਿੱਚ 'ਤੇ ਕਿਵੇਂ ਬਾਲਿੰਗ ਕਰਨੀ ਹੈ। ਜਿਵੇਂ ਉਨ੍ਹਾਂ ਨੂੰ ਪਤਾ ਹੈ ਕਿ ਸਪਾਟ ਵਿਕਟ 'ਤੇ ਪਿੱਚ ਦੇ ਇਕ ਪਾਸੇ ਅਤੇ ਵਿਕਟ ਦੇ ਇਕ ਪਾਸੇ ਗੇਂਦਬਾਜ਼ੀ ਕਰਨੀ ਹੈ। ਇਸ ਦੌਰਾਨ ਉਨ੍ਹਾਂ ਦੀ ਲਾਈਨ ਅਤੇ ਲੈਂਥ ਬਿਹਤਰੀਨ ਸੀ। ਉਹ ਰਫਤਾਰ ਨੂੰ ਬਦਲ ਰਹੇ ਸਨ ਅਤੇ ਜ਼ਿਆਦਾ ਪ੍ਰਯੋਗ ਨਹੀਂ ਕਰ ਰਹੇ ਸਨ। ਯਕੀਨੀ ਤੌਰ 'ਤੇ ਉਨ੍ਹਾਂ ਨੂੰ ਚਾਰ ਜਾਂ ਪੰਜ ਕਾਊਂਟੀ ਮੈਚ ਖੇਡਣਾ ਯਕੀਨੀ ਤੌਰ 'ਤੇ ਕੰਮ ਆਇਆ।


Tarsem Singh

Content Editor

Related News