ਵਿੰਬਲਡਨ 'ਚ ਜੌਨ ਇਸਨਰ ਦੇ ਹੱਥੋਂ ਹਾਰੇ ਐਂਡੀ ਮੱਰੇ
Friday, Jul 01, 2022 - 05:42 PM (IST)

ਸਪੋਰਟਸ ਡੈਸਕ- ਦੋ ਵਾਰ ਦੇ ਵਿੰਬਲਡਨ ਚੈਂਪੀਅਨ ਐਂਡੀ ਮੱਰੇ ਨੂੰ ਆਲ ਇੰਗਲੈਂਡ ਕਲੱਬ ਵਿੱਚ ਪੁਰਸ਼ ਸਿੰਗਲਜ਼ ਦੇ ਦੂਸਰੇ ਮੁਕਾਬਲੇ ਵਿੱਚ ਜੌਨ ਇਸਨਰ ਦੇ ਖ਼ਿਲਾਫ਼ ਚਾਰ ਸੈਟਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਐਂਡੀ ਮਰੇ ਨੂੰ ਅਮਰੀਕੀ ਖਿਡਾਰੀ ਨੇ 6-4, 7-6 (4), 6-7 (3), 6-4 ਨਾਲ ਮਾਤ ਦਿੱਤੀ।
ਜ਼ਿਕਰਯੋਗ ਹੈ ਕਿ ਐਂਡੀ ਮੱਰੇ 2013 ਵਿੱਚ ਵਿੰਬਲਡਨ ਖ਼ਿਤਾਬ ਜਿੱਤਣ ਵਾਲਾ ਬ੍ਰਿਟੇਨ ਦਾ ਪਹਿਲਾ ਖਿਡਾਰੀ ਸੀ। ਇਸ ਤੋਂ ਬਾਅਦ ਉਸ ਨੇ 2016 ਵਿੱਚ ਇਕ ਵਾਰ ਮੁੜ ਵਿੰਬਲਡਨ ਖ਼ਿਤਾਬ ਜਿੱਤਿਆ ਸੀ। ਇਸ ਤੋਂ ਪਹਿਲਾਂ ਮਹਿਲਾ ਸਿੰਗਲਜ਼ ਦੇ ਇਕ ਮੁਕਾਬਲੇ ਵਿੱਚ ਮੇਜ਼ਬਾਨ ਦੇਸ਼ ਦੀ ਇਕ ਹੋਰ ਖਿਡਾਰਨ ਤੇ ਅਮਰੀਕੀ ਓਪਨ ਦੇ ਸਾਬਕਾ ਚੈਂਪੀਅਨ ਐਮਾ ਰੁਡੂਕਾਨੂ ਨੂੰ ਫਰਾਂਸ ਦੀ ਕੈਰੋਲਿਨ ਗਰਾਸੀਆ ਦੇ ਖ਼ਿਲਾਫ਼ ਸਿੱਧੇ ਸੈੱਟ ਵਿੱਚ 3-6, 3-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।