ਮਰੇ ਦੂਜੇ ਦੌਰ ਚ ਹਾਰ ਕੇ ਵਿੰਨਸਟਨ ਸਲੇਮ ਓਪਨ ਤੋਂ ਬਾਹਰ

Wednesday, Aug 25, 2021 - 06:53 PM (IST)

ਮਰੇ ਦੂਜੇ ਦੌਰ ਚ ਹਾਰ ਕੇ ਵਿੰਨਸਟਨ ਸਲੇਮ ਓਪਨ ਤੋਂ ਬਾਹਰ

ਵਿੰਸਟਨ ਸਲੇਮ- ਵਿਸ਼ਵ ਦੇ ਸਾਬਕਾ ਨੰਬਰ ਇਕ ਖਿਡਾਰੀ ਐਂਡੀ ਮਰੇ ਅਮਰੀਕਾ ਦੇ ਫਰਾਂਸਿਸ ਟਿਫੋਊ ਤੋਂ ਸਿੱਧੇ ਸੈਟਾਂ ਚ ਹਾਰ ਕੇ ਏ. ਟੀ. ਪੀ. ਵਿੰਸਟਨ ਸਲੇਮ ਟੈਨਿਸ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ। ਲੰਬੇ ਸਮੇਂ ਤਕ ਸੱਟਾਂ ਨਾਲ ਜੂਣ ਵਾਲੇ 34 ਸਾਲਾ ਮਰੇ ਨੂੰ ਦੂਜੇ ਦੌਰ ਦੇ ਮੈਚ 'ਚ ਟਿਫੋਉੂ ਤੋਂ 6-7 (4/7), 3-6 ਨਾਲ ਹਾਰ ਝੱਲਣੀ ਪਈ। ਉਨ੍ਹਾਂ ਨੇ ਵਾਈਲਡ ਕਾਰਡ ਰਾਹੀਂ ਇਸ ਟੂਰਨਾਮੈਂਟ 'ਚ ਪ੍ਰਵੇਸ਼ ਕੀਤਾ। ਮਰੇ ਹੁਣ ਯੂ. ਐੱਸ ਓਪਨ 'ਚ ਹਿੱਸਾ ਲੈਣ ਲਈ ਨਿਊਯਾਰਕ ਜਾਣਗੇ ਜਿੱਥੇ ਉਨ੍ਹਾਂ ਨੇ ਆਪਣੇ ਤਿੰਨ ਗ੍ਰੈਂਡਸਲੈਮ ਖ਼ਿਤਾਬ 'ਚੋਂ ਪਹਿਲਾ ਖਿਤਾਬ 2012 'ਚ ਜਿੱਤਿਆ ਸੀ। 


author

Tarsem Singh

Content Editor

Related News