ਸਿਨਸਿਨਾਟੀ ''ਚ ਵਾਪਸੀ ਕਰਦੇ ਹੋਏ ਹਾਰੇ ਮਰੇ

Tuesday, Aug 13, 2019 - 10:30 AM (IST)

ਸਿਨਸਿਨਾਟੀ ''ਚ ਵਾਪਸੀ ਕਰਦੇ ਹੋਏ ਹਾਰੇ ਮਰੇ

ਸਿਨਸਿਨਾਟੀ— ਤਿੰਨ ਵਾਰ ਦੇ ਗ੍ਰੈਂਡਸਲੈਮ ਜੇਤੂ ਐਂਡੀ ਮਰੇ ਨੂੰ ਇੱਥੇ ਸਿਨਸਿਨਾਟੀ ਮਾਸਟਰਸ ਟੈਨਿਸ ਟੂਰਨਾਮੈਂਟ 'ਚ ਵਾਪਸੀ ਕਰਦੇ ਹੋਏ ਪਹਿਲੇ ਹੀ ਦੌਰ 'ਚ ਰਿਚਰਡ ਗਾਸਕੇਟ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ। 7 ਮਹੀਨਿਆਂ 'ਚ ਪਹਿਲਾ ਸਿੰਗਲ ਮੈਚ ਖੇਡ ਰਹੇ ਮਰੇ ਨੂੰ ਗਾਸਕੇਟ ਖਿਲਾਫ ਸਿੱਧੇ ਸੈਟਾਂ 'ਚ 4-6, 4-6 ਨਾਲ ਹਾਰ ਝਲਣੀ ਪਈ। 
PunjabKesari
ਕਰੀਅਰ ਨੂੰ ਖ਼ਤਰੇ 'ਚ ਪਾਉਣ ਵਾਲੀ ਕਮਰ ਦੀ ਸੱਟ ਕਾਰਨ ਜਨਵਰੀ ਤੋਂ ਕੋਰਟ ਤੋਂ ਦੂਰ ਰਹੇ ਮਰੇ ਨੇ ਹਾਲਾਂਕਿ ਸੋਮਵਾਰ ਨੂੰ ਆਪਣੇ ਇਸ ਪ੍ਰਦਰਸ਼ਨ ਨੂੰ ਠੀਕ ਕਰਾਰ ਦਿੱਤਾ। ਮਰੇ ਨੇ ਕਿਹਾ, ''ਇਮਾਨਦਾਰੀ ਨਾਲ ਕਹਾਂ ਤਾਂ ਮੈਨੂੰ ਨਹੀਂ ਪਤਾ ਕਿ ਇਸ ਮੈਚ ਤੋਂ ਮੈਨੂੰ ਕਿਹੜੀ ਉਮੀਦ ਸੀ। ਇਸ ਮੈਚ 'ਚ ਕਈ ਅਜਿਹੀਆਂ ਚੀਜ਼ਾਂ ਸਨ ਜੋ ਮੈਂ ਬਿਹਤਰ ਕਰਨ ਦੀ ਉਮੀਦ ਕਰ ਰਿਹਾ ਸੀ ਪਰ ਤੁਹਾਨੂੰ ਆਪਣੀ ਉਮੀਦਾਂ 'ਚ ਹਕੀਕਤ ਰੱਖਣੀ ਹੋਵੇਗੀ।'' ਮਰੇ ਨੇ ਕਿਹਾ ਕਿ ਉਹ ਮੈਚ ਦੇ ਦੌਰਾਨ ਸਰੀਰਕ ਤੌਰ 'ਤੇ ਚੰਗਾ ਮਹਿਸੂਸ ਕਰ ਰਹੇ ਸਨ।


author

Tarsem Singh

Content Editor

Related News