ਓਸਾਕਾ ਨੇ ਬਿਆਂਕਾ ਆਂਦ੍ਰੇਸਕੂ ਦੀ ਲਗਾਤਾਰ 17 ਜਿੱਤਾਂ ਦਾ ਸਿਲਸਿਲਾ ਤੋੜਿਆ
Saturday, Oct 05, 2019 - 05:51 PM (IST)
ਸਪੋਰਟਸ ਡੈਸਕ— ਕੈਨੇਡੀਅਨ ਟੈਨਿਸ ਖਿਡਾਰਣ ਬਿਆਂਕਾ ਆਂਦ੍ਰੇਸਕੂ ਦੀ ਲਗਾਤਾਰ 17 ਜਿੱਤਾ ਦਾ ਸਿਲਸਿਲਾ ਜਾਪਾਨ ਦੀ ਨਾਓਮੀ ਓਸਾਕਾ ਨਾਲ ਸ਼ਨਿਵਾਰ ਨੂੰ ਚਾਈਨਾ ਓਪਨ ਦੇ ਕੁਆਰਟਰ ਫਾਈਨਲ 'ਚ ਤੋੜ ਦਿੱਤਾ। ਟੈਨਿਸ ਕੋਰਟ 'ਚ ਇਹ ਦੋਵੇਂ ਨੌਜਵਾਨ ਖਿਡਾਰਣਾਂ ਵਿਚਾਲੇ ਪਹਿਲਾ ਮੈਚ ਸੀ। ਓਸਾਕਾ ਨੇ ਯੂ. ਐੱਸ. ਓਪਨ ਚੈਂਪੀਅਨ ਬਿਆਂਕਾ ਆਂਦ੍ਰੇਸਕੂ ਤੋਂ ਪਹਿਲਾ ਸੈੱਟ ਗੁਆਉਣ ਤੋਂ ਬਾਅਦ 5-7, 6-3, 6-4 ਨਾਲ ਜਿੱਤ ਹਾਸਲ ਕੀਤੀ।