ਸ਼ੀਕਾਂਤ ਨੂੰ 2 ਕਰੋੜ ਰੁਪਏ ਦਵੇਗੀ ਆਂਧਰਾ ਸਰਕਾਰ

11/02/2017 11:54:09 PM

ਹੈਦਰਾਬਾਦ— ਆਂਧਰਾ ਪ੍ਰਦੇਸ਼ ਸਰਕਾਰ ਨੇ ਇਸ ਸਾਲ ਆਪਣਾ 4 ਖਿਤਾਬ ਜਿੱਤ ਚੁੱਕੇ ਭਾਰਤੀ ਬੈਡਮਿੰਟਨ ਸਟਾਰ ਕਿਦਾਂਬੀ ਸ਼੍ਰੀਕਾਂਤ ਨੂੰ 2 ਕਰੋੜ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਸਾਬਕਾ ਖੇਡ ਮੰਤਰੀ ਵਿਜੇ ਗੋਇਲ ਨੇ ਬੁੱਧਵਾਰ ਨੂੰ ਨਾਮਜ਼ਦ ਪਦਮ ਸ਼੍ਰੀ ਪੁਰਸਕਾਰ ਦੇ ਲਈ ਸ਼੍ਰੀਕਾਂਤ ਦੇ ਨਾਂ ਕਰ ਸਿਫਾਰਿਸ਼ ਕੀਤੀ ਸੀ।
ਸੂਚਨਾ ਮੰਤਰੀ ਸ਼੍ਰੀਨਿਵਾਸੁਲੂ ਨੇ ਸ਼੍ਰੀਕਾਂਤ ਨੂੰ 2 ਕਰੋੜ ਰੁਪਏ ਪੁਰਸਕਾਰ ਰਾਸ਼ੀ ਦੇਣ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਗੁੰਟੂਰ ਜਿਲੇ ਦੇ ਰਹਿਣ ਵਾਲੇ ਸ਼੍ਰੀਕਾਂਤ ਨੂੰ ਡਿਪਟੀ ਕਲੇਕਟਕ ਦੇ ਦਰਜੇ ਦੀ ਸਰਕਾਰੀ ਨੌਕਰੀ ਵੀ ਦਿੱਤੀ ਜਾਵੇਗੀ। ਧਮਾਕੇਦਾਰ ਫਾਰਮ 'ਚ ਚੱਲ ਰਹੇ ਸ਼੍ਰੀਕਾਂਤ ਨੇ ਇਸ ਸਾਲ 5 ਬਾਰ ਖਿਤਾਬੀ ਫਾਈਨਲ 'ਚ ਪ੍ਰਵੇਸ਼ ਕੀਤਾ ਜਿਸ 'ਚ ਉਨ੍ਹਾਂ ਨੇ 4 ਖਿਤਾਬ ਆਪਣੇ ਨਾਂ ਦਰਜ ਕੀਤੇ ਹਨ।
ਸ਼੍ਰੀਕਾਂਤ ਨੇ ਇਸ ਸਾਲ ਫ੍ਰੇਂਚ ਓਪਨ, ਡੈਨਮਾਰਕ ਓਪਨ, ਆਸਟਰੇਲੀਆ ਓਪਨ ਤੇ ਇੰਡੋਨੇਸ਼ੀਆ ਓਪਨ 'ਚ ਖਿਤਾਬ ਜਿੱਤਿਆ ਹੈ। ਇਕ ਸਾਲ 'ਚ 4 ਸੁਪਰ ਸੀਰੀਜ਼ ਖਿਤਾਬ ਜਿੱਤਣ ਵਾਲੇ ਉਹ ਭਾਰਤ ਦੇ ਪਹਿਲੇ ਤੇ ਦੁਨੀਆ ਦੇ ਚੌਥੇ ਨੰਬਰ ਦੇ ਖਿਡਾਰੀ ਬਣ ਗਏ ਹਨ। ਸ਼੍ਰੀਕਾਂਤ ਵੀਰਵਾਰ ਨੂੰ ਜਾਰੀ ਤਾਜ਼ਾ ਵਿਸ਼ਵ ਬੈਡਮਿੰਟਨ ਰੈਂਕਿੰਗ 'ਚ ਕਰੀਅਰ ਦੀ ਸਰਵਸ੍ਰੇਸ਼ਠ ਰੈਂਕਿੰਗ 'ਚ ਦੂਜੇ ਸਥਾਨ 'ਤੇ ਪਹੁੰਚ ਗਏ ਹਨ।


Related News