ਕਾਊਂਟੀ ਕ੍ਰਿਕਟ ’ਚ ਵਾਪਸੀ ਕਰੇਗਾ ਐਂਡਰਸਨ

Sunday, Jan 12, 2025 - 01:32 PM (IST)

ਕਾਊਂਟੀ ਕ੍ਰਿਕਟ ’ਚ ਵਾਪਸੀ ਕਰੇਗਾ ਐਂਡਰਸਨ

ਲੰਡਨ– ਇੰਗਲੈਂਡ ਦਾ ਸਾਬਕਾ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਅਗਲੇ ਸੀਜ਼ਨ ਡਿਵੀਜ਼ਨ ਟੂ ਕਾਊਂਟੀ ਚੈਂਪੀਅਨਸ਼ਿਪ ਵਿਚ ਵਾਪਸੀ ਕਰ ਸਕਦਾ ਹੈ।

ਉਸ ਨੇ ਕਿਹਾ ਕਿ ਲੰਕਾਸ਼ਾਇਰ ਦੇ ਨਾਲ ਉਸਦੀ ਗੱਲਬਾਤ ਚੱਲ ਰਹੀ ਹੈ। ਐਂਡਰਸਨ ਨੇ ਪਿਛਲੇ ਸਾਲ ਜੁਲਾਈ ਵਿਚ ਲਾਰਡਜ਼ ਵਿਚ ਵੈਸਟਇੰਡੀਜ਼ ਵਿਰੁੱਧ ਆਪਣੇ ਕਰੀਅਰ ਦਾ ਆਖਰੀ ਟੈਸਟ ਮੈਚ ਖੇਡਿਆ ਸੀ। ਉਸ ਨੇ 21 ਸਾਲਾਂ ਤੱਕ ਇੰਗਲੈਂਡ ਲਈ ਖੇਡਦੇ ਹੋਏ 26.45 ਦੀ ਔਸਤ ਨਾਲ 704 ਵਿਕਟਾਂ ਲਈਆਂ ਹਨ।

ਡੈਲੀ ਟੈਲੀਗ੍ਰਾਫ ਅਨੁਸਾਰ ਐਂਡਰਸਨ ਨੇ ਲੰਕਾਸ਼ਾਇਰ ਦੇ ਨਾਲ ਘੱਟ ਤੋਂ ਘੱਟ ਇਕ ਫਾਈਨਲ ਸੀਜ਼ਨ ਖੇਡਣ ਦਾ ਵਾਅਦਾ ਕੀਤਾ ਹੈ। ਕਲੱਬ ਲਈ ਉਸ ਨੇ 2002 ਵਿਚ ਪਹਿਲੀ ਸ਼੍ਰੇਣੀ ਕ੍ਰਿਕਟ ਵਿਚ ਡੈਬਿਊ ਕੀਤਾ ਸੀ।


author

Tarsem Singh

Content Editor

Related News