ਵਾਲ-ਵਾਲ ਬਚੇ ਐਂਡਰਸਨ, ਏਸ਼ੇਜ਼ ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਕਾਰ ਦਾ ਹੋਇਆ ਐਕਸੀਡੈਂਟ

Thursday, Aug 01, 2019 - 06:02 PM (IST)

ਵਾਲ-ਵਾਲ ਬਚੇ ਐਂਡਰਸਨ, ਏਸ਼ੇਜ਼ ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਕਾਰ ਦਾ ਹੋਇਆ ਐਕਸੀਡੈਂਟ

ਨਵੀਂ ਦਿੱਲੀ : ਆਸਟਰੇਲੀਆ ਅਤੇ ਇੰਗਲੈਂਡ ਵਿਚਾਲੇ ਏਸ਼ੇਜ਼ ਸੀਰੀਜ਼ ਸ਼ੁਰੂ ਹੋ ਚੁੱਕੀ ਹੈ। ਇਸ ਦੇ ਨਾਲ ਵਰਲਡ ਟੈਸਟ ਚੈਂਪੀਅਨਸ਼ਿਪ ਦਾ ਆਗਾਜ਼ ਵੀ ਹੋ ਗਿਆ ਹੈ। ਹਾਲਾਂਕਿ ਬਰਮਿੰਘਮ ਦੇ ਐਜਬੈਸਟਨ ਵਿਚ ਖੇਡੇ ਜਾ ਰਹੇ ਇਸ ਮੈਚ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਲਈ ਬੁਰੀ ਖਬਰ ਆਈ। ਮੈਚ ਸ਼ੁਰੂ ਹੋਣ ਤੋਂ ਕੁਝ ਘੰਟੇ ਪਹਿਲਾਂ ਹੀ ਐਂਡਰਸਨ ਦੀ ਕਾਰ ਦਾ ਐਕਸੀਡੈਂਟ ਹੋ ਗਿਆ।

PunjabKesari

ਦਰਅਸਲ, ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਦੀ ਕਾਰ ਟੀਮ ਹੋਟਲ ਦੇ ਬਾਹਰ ਖੜੀ ਸੀ। ਆਸਟਰੇਲੀਆ ਖਿਲਾਫ ਪਹਿਲਾ ਟੈਸਟ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਟੀਮ ਹੋਟਲ ਦੇ ਬਾਹਰ ਖੜੀ ਉਸਦੀ ਕਾਰ ਵਿਚ ਕਿਸੇ ਨੇ ਟੱਕਰ ਮਾਰ ਦਿੱਤੀ। ਚੰਗੀ ਗੱਲ ਇਹ ਰਹੀ ਕਿ ਹਾਦਸੇ ਸਮੇਂ ਐਂਡਰਸਨ ਕਾਰ ਵਿਚ ਨਹੀਂ ਸੀ। ਇਸ ਗੱਲ ਦੀ ਜਾਣਕਾਰੀ ਜੋਨਾਥਨ ਐਗਨਿਊ ਨੇ ਦਿੱਤੀ। ਉਸਨੇ ਦੱਸਿਆ ਕਿ ਇੰਗਲੈਂਡ ਟੀਮ ਵਿਚ ਜੇਮਸ ਐਂਡਰਸਨ ਦੇ ਨਵੀਂ ਗੇਂਦ ਨਾਲ ਸਟੁਅਰਟ ਬ੍ਰਾਡ ਨੇ ਹਾਦਸੇ ਕਾਰ ਦੀ ਤਸਵੀਰ ਜੇਮਸ ਐਂਡਰਸਨ ਨੂੰ ਭੇੱਜੀ। ਹਾਲਾਂਕਿ ਇਸ ਹਾਦਸੇ ਦਾ ਜੇਮਸ ਐਂਡਰਸਨ ਦੇ ਪ੍ਰਦਰਸ਼ਨ 'ਤੇ ਕੋਈ ਅਸਰ ਨਹੀਂ ਪਿਆ ਅਤੇ ਉਸਨੇ ਆਪਣੀ ਗੇਂਦਬਾਜ਼ੀ ਨਾਲ ਆਸਟਰੇਲੀਆਈ ਬੱਲੇਬਾਜ਼ਾਂ 'ਤੇ ਦਬਾਅ ਬਣਾਉਣ ਦਾ ਕੰਮ ਚੰਗੀ ਤਰ੍ਹਾਂ ਕੀਤਾ। ਜਿਸਦਾ ਫਾਇਦਾ ਉਸਦੇ ਸਾਥੀ ਗੇਂਦਬਾਜ਼ ਸਟੁਅਰਟ ਬ੍ਰਾਡ ਨੇ ਆਸਟਰੇਲੀਆਈ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੂੰ ਐੱਲ. ਬੀ. ਡਬਲਿਯੂ. ਆਊਟ ਕਰ ਕੇ ਚੁੱਕਿਆ।

PunjabKesari


Related News