ਆਸਟਰੇਲੀਆਈ ਓਪਨ : ਪਾਵਲੂਚੇਂਕੋਵਾ ਨੇ ਸਟੀਫੰਸ ਨੂੰ ਹਰਾਇਆ

01/21/2019 9:44:03 AM

ਮੈਲਬੋਰਨ— ਰੂਸ ਦੀ ਗੈਰ ਦਰਜਾ ਪ੍ਰਾਪਤ ਅਨਾਸਤਾਸੀਆ ਪਾਵਲੁਚੇਂਕੋਵਾ ਨੇ ਦੇਰ ਰਾਤ ਤਕ ਚਲੇ ਆਸਟਰੇਲੀਆਈ ਓਪਨ ਕੁਆਰਟਰ ਫਾਈਨਲ 'ਚ ਅਮਰੀਕਾ ਦੀ ਪੰਜਵਾਂ ਦਰਜਾ ਪ੍ਰਾਪਤ ਸਲੋਆਨੇ ਸਟੀਫੰਸ ਨੂੰ ਹਰਾ ਕੇ ਬਾਹਰ ਕਰ ਦਿੱਤਾ। ਦੁਨੀਆ ਦੀ 44ਵੇਂ ਨੰਬਰ ਦੀ ਰੂਸੀ ਖਿਡਾਰਨ ਨੇ ਸਟੀਫੰਸ ਨੁੰ 6-7, 6-3, 6-3 ਨਾਲ ਹਰਾਇਆ ਅਤੇ ਹੁਣ ਉਸ ਦਾ ਸਾਹਮਣਾ ਇਕ ਹੋਰ ਅਮਰੀਕੀ ਖਿਡਾਰਨ ਡੇਨੀਅਲ ਕੋਲਿੰਸ ਨਾਲ ਹੋਵੇਗਾ ਜਿਨ੍ਹਾਂ ਨੇ ਦੂਜਾ ਦਰਜਾ ਪ੍ਰਾਪਤ ਖਿਡਾਰਨ ਐਂਜਲਿਕ ਕਰਬਰ ਨੂੰ ਹਰਾਇਆ। ਇਹ ਮੁਕਾਬਲਾ ਐਤਵਾਰ ਦੀ ਰਾਤ 11 ਵਜ ਕੇ 23 ਮਿੰਟ 'ਤੇ ਸ਼ੁਰੂ ਹੋਇਆ ਅਤੇ ਇਕ ਵਜ ਕੇ 53 ਮਿੰਟ 'ਤੇ ਖਤਮ ਹੋਇਆ।


Tarsem Singh

Content Editor

Related News