ਆਨੰਦ ਨੇ 10ਵੀਂ ਵਾਰ ਲਿਓਨ ਮਾਸਟਰਜ਼ ਦਾ ਖਿਤਾਬ ਜਿੱਤਿਆ
Tuesday, Jul 02, 2024 - 01:42 PM (IST)

ਲਿਓਨ (ਸਪੇਨ): ਪੰਜ ਵਾਰ ਦਾ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਇੱਥੇ ਲਿਓਨ ਮਾਸਟਰਜ਼ ਦੇ ਫਾਈਨਲ ਵਿੱਚ ਸਪੇਨ ਦੇ ਜੈਮੇ ਸੈਂਟੋਸ ਲਤਾਸਾ ਨੂੰ 3-1 ਨਾਲ ਹਰਾ ਕੇ ਦਸਵੀਂ ਵਾਰ ਚੈਂਪੀਅਨ ਬਣਿਆ। ਆਨੰਦ ਨੇ ਇੱਥੇ ਆਪਣਾ ਪਹਿਲਾ ਖਿਤਾਬ 28 ਸਾਲ ਪਹਿਲਾਂ 1996 ਵਿੱਚ ਜਿੱਤਿਆ ਸੀ। ਟੂਰਨਾਮੈਂਟ ਵਿੱਚ ਆਨੰਦ, ਉਸ ਦੇ ਹਮਵਤਨ ਅਰਜੁਨ ਐਰੀਗੇਸੀ, ਬੁਲਗਾਰੀਆ ਦੇ ਵੇਸੇਲਿਨ ਟੋਪਾਲੋਵ ਅਤੇ ਲਤਾਸਾ ਨੇ ਹਿੱਸਾ ਲਿਆ। ਅਰਜੁਨ ਨੇ ਦੂਜੇ ਸੈਮੀ ਫਾਈਨਲ ’ਚ ਲਤਾਸਾ ਨੂੰ 2.5-1.5 ਨਾਲ ਹਰਾ ਕੇ ਉਲਟਫੇਰ ਕੀਤਾ ਸੀ।