ਟਾਟਾ ਸਟੀਲ : ਆਨੰਦ ਨੇ ਵਿਤੂਈਗੋਵ ਨਾਲ ਡਰਾਅ ਖੇਡਿਆ, ਕਾਰੂਆਨਾ ਨੂੰ ਬੜ੍ਹਤ

01/25/2020 11:55:06 AM

ਵਿਜਕ ਆਨ ਜੀ : ਵਿਸ਼ਵਨਾਥਨ ਆਨੰਦ ਨੇ ਟਾਟਾ ਸਟੀਲ ਸ਼ਤਰੰਜ ਮਾਸਟਰਸ ਦੇ 10ਵੇਂ ਦੌਰ ਵਿਚ ਰੂਸ ਦੇ ਨਿਕਿਤ ਵਿਤੂਈਗੋਵ ਨਾਲ ਡਰਾਅ ਖੇਡਿਆ, ਜਿਸ ਨਾਲ ਟਾਪ-3 ਵਿਚ ਰਹਿਣ ਦੀ ਉਸ ਦੀ ਸੰਭਾਵਨਾ ਖਤਮ ਹੋ ਗਈ। ਅਮਰੀਕਾ ਦੇ ਫਾਬਿਆਨੋ ਕਾਰੂਆਨਾ ਨੇ ਅਲੀਰਜਾ ਫਿਰਜ਼ਾ ਨੂੰ ਹਰਾ ਕੇ ਸਿੰਗਲ ਬੜ੍ਹਤ ਬਣਾ ਲਈ ਹੈ। ਹੁਣ 13 ਦੌਰੇ ਦੇ ਇਸ ਟੂਰਨਾਮੈਂਟ ਦੇ ਸਿਰਫ 3 ਦੌਰ ਬਾਕੀ ਹਨ। ਕਾਰੂਆਨਾ ਦੇ 7 ਅੰਕ ਹਨ, ਜਦਕਿ ਕਾਰਲਸਨ ਉਸ ਤੋਂ ਅੱਧਾ ਅੰਕ ਪਿੱਛੇ ਹੈ। ਆਨੰਦ ਦੇ 4-5 ਅੰਕ ਹਨ। ਚੈਲੰਜਰ ਵਰਗ ਵਿਚ ਡੇਵਿਡ ਐਂਟੋਨ ਗੁਜਾਰੋ ਨੇ 10 ਮੈਚਾਂ ’ਚੋਂ 7 ਅੰਕ ਲੈ ਕੇ ਸਿੰਗਲ ਬੜ੍ਹਤ ਬਣਾ ਲਈ ਹੈ। ਉਸ ਨੇ ਯੂ¬ਕ੍ਰੇਨ ਦੇ ਪਾਵੇਲ ਐਜਾਨੋਵ ਨੂੰ ਹਰਾਇਆ।
 


Related News