ਆਨੰਦ ਮਹਿੰਦਰਾ ਦਾ ਐਲਾਨ-ਪ੍ਰਗਿਆਨੰਦਾ ਨੂੰ ਦੇਣਗੇ XUV 400 EV, ਮਾਤਾ-ਪਿਤਾ ਲਈ ਲਿਖਿਆ ਸੁੰਦਰ ਮੈਸੇਜ
Tuesday, Aug 29, 2023 - 11:27 AM (IST)
ਸਪੋਰਟਸ ਡੈਸਕ— ਫਾਈਨਲ 'ਚ ਅਨੁਭਵੀ ਸ਼ਤਰੰਜ ਖਿਡਾਰੀ ਮੈਗਨਸ ਕਾਰਲਸਨ ਨਾਲ ਟੱਕਰ ਲੈਣ ਵਾਲੇ ਪ੍ਰਗਿਆਨੰਦਾ ਦੀ ਸਖ਼ਤ ਮਿਹਨਤ ਨੂੰ ਆਨੰਦ ਮਹਿੰਦਰਾ ਨੇ ਵੀ ਸਲਾਮ ਕੀਤਾ ਹੈ। ਸ਼ਤਰੰਜ ਵਿਸ਼ਵ ਕੱਪ 2023 ਦਾ ਫਾਈਨਲ ਮੈਚ ਹਾਰਨ ਦੇ ਬਾਵਜੂਦ ਆਰ ਪ੍ਰਗਿਆਨੰਦਾ ਨੇ ਪੂਰੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। 18 ਸਾਲਾ ਪ੍ਰਗਿਆਨੰਦਾ ਸ਼ਤਰੰਜ ਵਿਸ਼ਵ ਕੱਪ ਦੇ ਫਾਈਨਲ 'ਚ ਪਹੁੰਚਣ ਵਾਲਾ ਵਿਸ਼ਵ ਦਾ ਸਭ ਤੋਂ ਨੌਜਵਾਨ ਖਿਡਾਰੀ ਹੈ। ਹਾਲਾਂਕਿ ਇੱਕ ਪ੍ਰਸ਼ੰਸਕ ਨੇ ਸੋਸ਼ਲ ਮੀਡੀਆ 'ਤੇ ਆਨੰਦ ਮਹਿੰਦਰਾ ਨੂੰ ਬੇਨਤੀ ਕੀਤੀ ਸੀ ਕਿ ਕ੍ਰਿਕਟ ਸਿਤਾਰਿਆਂ, ਓਲੰਪਿਕ ਮੈਡਲ ਜਿੱਤਣ ਵਾਲੇ ਪਲੇਅਰਾਂ ਦੀ ਤਰ੍ਹਾਂ ਪ੍ਰਗਿਆਨੰਦਾ ਨੂੰ ਵੀ ਥਾਰ ਤੋਹਫ਼ਾ ਦਿੱਤਾ ਜਾਣਾ ਚਾਹੀਦਾ।
ਇਸ 'ਤੇ ਆਨੰਦ ਮਹਿੰਦਰਾ ਨੇ ਸੋਸ਼ਲ ਮੀਡੀਆ ਸਾਈਟਸ 'ਤੇ ਲਿਖਿਆ-ਕ੍ਰਿਸ਼ਲੇ ਮੈਂ ਤੁਹਾਡੀ ਭਾਵਨਾ ਦੀ ਕਦਰ ਕਰਦਾ ਹਾਂ ਅਤੇ ਤੁਹਾਡੇ ਵਰਗੇ ਬਹੁਤ ਸਾਰੇ ਲੋਕ ਮੈਨੂੰ ਉਸ (@rpragchess) ਨੂੰ ਇੱਕ ਥਾਰ ਗਿਫ਼ਟ ਕਰਨ ਲਈ ਬੇਨਤੀ ਕਰ ਰਹੇ ਹਨ।
ਪਰ ਮੇਰੇ ਕੋਲ ਇੱਕ ਹੋਰ ਵਿਚਾਰ ਹੈ ...
ਮੈਂ ਮਾਤਾ-ਪਿਤਾ ਨੂੰ ਆਪਣੇ ਬੱਚਿਆਂ ਨੂੰ ਸ਼ਤਰੰਜ ਨਾਲ ਜਾਣੂ ਕਰਵਾਉਣ ਅਤੇ ਇਸ ਸੇਰੇਬ੍ਰਲ ਗੇਮ ਨੂੰ ਅੱਗੇ ਵਧਾਉਣ 'ਚ ਉਨ੍ਹਾਂ ਸਮਰਥਨ ਕਰਨ ਦੇ ਲਈ ਉਤਸ਼ਾਹਤ ਕਰਨਾ ਚਾਹਾਂਗਾ (ਵੀਡੀਓ ਗੇਮਾਂ ਦੀ ਪ੍ਰਸਿੱਧੀ 'ਚ ਵਾਧਾ ਹੋਣ ਦੇ ਬਾਵਜੂਦ!) ਇਹ ਈਵੀ ਦੀ ਤਰ੍ਹਾਂ ਹੀ ਸਾਡੇ ਗ੍ਰਹਿ ਦੇ ਬਿਹਤਰ ਭਵਿੱਖ ਦੇ ਲਈ ਇੱਕ ਨਿਵੇਸ਼ ਹੈ। ਅਤੇ ਇਸ ਲਈ ਮੈਨੂੰ ਲੱਗਦਾ ਹੈ ਕਿ ਸਾਨੂੰ ਉਨ੍ਹਾਂ ਦੇ ਮਾਤਾ-ਪਿਤਾ ਨੂੰ ਇਹ ਇੱਕ XUV4OO EV ਤੋਹਫ਼ੇ 'ਚ ਦੇਣਾ ਚਾਹੀਦਾ ਹੈ। ਸ਼੍ਰੀਮਤੀ ਨਾਗਲਕਸ਼ਮੀ ਅਤੇ ਸ਼੍ਰੀ ਰਮੇਸ਼ਬਾਬੂ, ਜੋ ਆਪਣੇ ਪੁੱਤਰ ਦੇ ਜਨੂੰਨ ਦਾ ਪਾਲਣ ਪੋਸ਼ਣ ਕਰਨ ਅਤੇ ਉਸ ਨੂੰ ਆਪਣਾ ਅਣਥੱਕ ਸਹਿਯੋਗ ਦੇਣ ਲਈ ਸਾਡੇ ਧੰਨਵਾਦ ਦੇ ਹੱਕਦਾਰ ਹਨ। ਤੁਸੀਂ ਕੀ ਸੋਚਦੇ ਹੋ @rajesh664.
ਮਹਿੰਦਰਾ ਇਲੈਕਟ੍ਰਿਕ ਆਟੋਮੋਬਾਈਲ ਦੀ ਵੈੱਬਸਾਈਟ ਦੇ ਮੁਤਾਬਕ, XUV400 SUV ਦੀ ਕੀਮਤ 15.99 ਤੋਂ 19.39 ਲੱਖ ਰੁਪਏ ਦੇ ਵਿਚਕਾਰ ਹੈ। ਮਹਿੰਦਰਾ ਖਿਡਾਰੀਆਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਉਨ੍ਹਾਂ ਦੀ ਪ੍ਰਸ਼ੰਸਾ ਅਤੇ ਧੰਨਵਾਦ ਦਿਖਾਉਣ ਲਈ ਇੱਕ ਕਾਰ ਤੋਹਫ਼ੇ ਵਜੋਂ ਜਾਣਿਆ ਜਾਂਦਾ ਹੈ। 9 ਅਗਸਤ ਨੂੰ ਉਨ੍ਹਾਂ ਨੇ 2023 ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ 'ਚ ਸੋਨ ਤਮਗਾ ਜਿੱਤਣ ਤੋਂ ਬਾਅਦ ਪਹਿਲਵਾਨ ਨਿਕਹਤ ਜ਼ਰੀਨ ਨੂੰ ਇੱਕ ਕਾਰ ਤੋਹਫੇ 'ਚ ਦਿੱਤੀ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8