ਆਨੰਦ ਨੂੰ ਉਮੀਦ- ਹੁਣ ਰਾਸ਼ਟਰੀ ਐਵਾਰਡਾਂ ਲਈ ਸ਼ਤਰੰਜ ਖਿਡਾਰੀਆਂ ਦੇ ਨਾਂ ''ਤੇ ਵੀ ਹੋਵੇਗਾ ਵਿਚਾਰ

Monday, Aug 31, 2020 - 11:10 PM (IST)

ਆਨੰਦ ਨੂੰ ਉਮੀਦ- ਹੁਣ ਰਾਸ਼ਟਰੀ ਐਵਾਰਡਾਂ ਲਈ ਸ਼ਤਰੰਜ ਖਿਡਾਰੀਆਂ ਦੇ ਨਾਂ ''ਤੇ ਵੀ ਹੋਵੇਗਾ ਵਿਚਾਰ

ਚੇਨਈ– ਪਿਛਲੇ 7 ਸਾਲਾਂ ਤੋਂ ਕਿਸੇ ਸ਼ਤਰੰਜ ਖਿਡਾਰੀ ਨੂੰ ਅਰਜੁਨ ਐਵਾਰਡ ਨਹੀਂ ਮਿਲਿਆ ਹੈ ਤੇ ਧਾਕੜ ਵਿਸ਼ਵਨਾਥਨ ਆਨੰਦ ਨੂੰ ਉਮੀਦ ਹੈ ਕਿ ਸ਼ਤਰੰਜ ਓਲੰਪਿਆਡ ਵਿਚ ਭਾਰਤੀ ਟੀਮ ਦੇ ਚੈਂਪੀਅਨ (ਸਾਂਝੇ ਤੌਰ 'ਤੇ) ਬਣਨ ਤੋਂ ਬਾਅਦ ਅਗਲੇ ਸਾਲ ਰਾਸ਼ਟਰੀ ਐਵਾਰਡਾਂ ਦੀ ਸੂਚੀ ਵਿਚ ਇਸ ਖੇਡ ਨਾਲ ਜੁੜੇ ਕਿਸੇ ਖਿਡਾਰੀ ਦਾ ਨਾਂ ਵੀ ਹੋਵੇਗਾ।
ਐਤਵਾਰ ਨੂੰ ਰੂਸ ਨਾਲ ਸਾਂਝੇ ਤੌਰ 'ਤੇ ਜੇਤੂ ਐਲਾਨ ਹੋਣ ਤੋਂ ਬਾਅਦ ਆਨੰਦ ਨੇ ਕਿਹਾ,''ਮੈਨੂੰ ਉਮੀਦ ਹੈ ਕਿ ਇਸ ਨਾਲ ਕਈ ਹਾਂ-ਪੱਖੀ ਚੀਜ਼ਾਂ ਸ਼ੁਰੂ ਹੋਣਗੀਆਂ, ਜਿਸ ਵਿਚ ਖੇਡ ਮੰਤਰਾਲਾ ਵਲੋਂ ਅਰਜੁਨ ਐਵਾਰਡ ਲਈ ਦੁਬਾਰਾ ਵਿਚਾਰ ਤੇ ਸ਼ਤਰੰਜ ਲਈ ਦ੍ਰੋਣਾਚਾਰੀਆ ਐਵਾਰਡ ਵੀ ਸ਼ਾਮਲ ਹਨ। ਬਹੁਤ ਲੰਬਾ ਸਮਾਂ ਬੀਤ (ਜਦੋਂ ਕਿਸੇ ਸ਼ਤਰੰਜ ਖਿਡਾਰੀ ਨੂੰ ਇਹ ਐਵਾਰਡ ਮਿਲਿਆ) ਚੁੱਕਾ ਹੈ।''
ਆਨੰਦ ਖੁਦ ਵੀ ਅਰਜੁਨ ਐਵਾਰਡ ਤੋਂ ਇਲਾਵਾ ਦੇਸ਼ ਦੇ ਸਰਵਉੱਚ ਖੇਡ ਐਵਾਰਡ ਖੇਲ ਰਤਨ ਦਾ ਜੇਤੂ ਰਿਹਾ ਹੈ। ਸ਼ਤਰੰਜ ਲਈ ਅਰਜੁਨ ਐਵਾਰਡ ਹਾਸਲ ਕਰਨ ਵਾਲਾ ਆਖਰੀ ਖਿਡਾਰੀ ਅਭਿਜੀਤ ਗੁਪਤਾ ਸੀ, ਜਿਸ ਨੂੰ 2013 ਵਿਚ ਇਹ ਐਵਾਰਡ ਮਿਲਿਆ ਸੀ। ਸ਼ਤਰੰਜ ਵਿਚ ਸਿਰਫ ਦੋ ਕੋਚਾਂ ਨੂੰ ਹੀ ਹੁਣ ਤਕ ਦ੍ਰੋਣਾਚਾਰੀਆ ਐਵਾਰਡ ਮਿਲਿਆ ਹੈ, ਜਿਸ ਵਿਚ ਰਘੁਨੰਦਨ ਵਸੰਤ ਗੋਖਲੇ (1986) ਤੇ ਕੋਨੇਰੂ ਅਸ਼ੋਕ (2006) ਦਾ ਨਾਂ ਸ਼ਾਮਲ ਹੈ।


author

Gurdeep Singh

Content Editor

Related News