ਫਿਰੋਜਾ ਨੂੰ ਹਰਾ ਕੇ ਆਨੰਦ ਸਾਂਝੇ ਤੌਰ ''ਤੇ 6ਵੇਂ ਸਥਾਨ ''ਤੇ ਪਹੁੰਚਿਆ

01/25/2020 7:00:31 PM

ਵਿਜਕ ਆਨ ਜੀ (ਨੀਦਰਲੈਂਡ : 5 ਵਾਰ ਦੇ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਨੇ ਟਾਟਾ ਸਟੀਲ ਮਾਸਟਰ ਦੇ 11ਵੇਂ ਦੌਰ ਵਿਚ ਇੱਥੇ ਨੌਜਵਾਨ ਖਿਡਾਰੀ ਨੂੰ ਅਲੀਰੇਜਾ ਫਿਰੋਜਾ ਨੂੰ ਹਰਾ ਕੇ ਇਕ ਅੰਕ ਹਾਸਲ ਕੀਤਾ। ਇਸ ਦੌਰੇ ਤੋਂ ਬਾਅਦ ਇਹ ਭਾਰਤੀ ਖਿਡਾਰੀ 5.5 ਅੰਕਾਂ ਨਾਲ ਅੰਕ ਸੂਚੀ ਵਿਚ ਛੇਵੇਂ ਸਥਾਨ 'ਤੇ ਪਹੁੰਚ ਗਿਆ ਹੈ। ਆਨੰਦ ਨੇ ਕਾਲੇ ਮੋਹਰਿਆਂ ਨਾਲ ਖੇਡਦੇ ਹੋਏ 16 ਸਾਲਾਂ ਖਿਡਾਰੀ ਨੂੰ 47 ਚਾਲਾਂ ਤੋਂ ਬਾਅਦ ਹਾਰ ਮੰਨਣ ਲਈ ਮਜਬੂਰ ਕਰ ਦਿੱਤਾ। ਟੂਰਨਾਮੈਂਟ ਵਿਚ ਅਜੇ ਦੋ ਦੌਰ ਹੋਰ ਖੇਡੇ ਜਾਣੇ ਬਾਕੀ ਹਨ ਤੇ ਅਮਰੀਕਾ ਦੇ ਫੈਬਿਆਨੋ ਕਾਰੂਆਨਾ ਨੇ ਬੇਲਾਰੂਸ ਦੇ ਵਲਾਦਿਸਲਾਵ ਕੋਵਾਲੇਵ ਨੂੰ ਹਰਾ ਕੇ ਚੋਟੀ 'ਤੇ ਆਪਣੀ ਸਥਿਤੀ ਹੋਰ ਮਜ਼ਬੂਤ ਕਰ ਲਈ। ਕਾਰੂਆਨਾ ਦੇ ਨਾਂ 8 ਅੰਕ ਹਨ। ਉਹ ਮੌਜੂਦਾ ਵਿਸ਼ਵ ਚੈਂਪੀਅਨ ਨਾਰਵੇ ਦੇ ਮੈਗਨਸ ਕਾਰਲਸਨ ਤੋਂ ਇਕ ਅੰਕ ਅੱਗੇ ਹੈ। ਅਮਰੀਕਾ ਦੀ ਹੀ ਵੇਸਲੀ ਸੋ 6.5 ਅੰਕਾਂ ਨਾਲ ਤੀਜੇ ਸਥਾਨ'ਤੇ ਹੈ। ਚੈਲੰਜਰ ਵਰਗ ਵਿਚ ਭਾਰਤ ਦਾ ਸੂਰਯਸ਼ੇਕਰ ਗਾਂਗੁਲੀ 6.5 ਅੰਕਾਂ ਨਾਲ ਸਾਂਝੇ ਤੌਰ 'ਤੇ ਚੌਥੇ ਜਦਕਿ ਨਿਹਾਲ ਸਰੀਨ 5.5 ਅੰਕਾਂ ਨਾਲ ਸਾਂਝੇ ਤੌਰ 'ਤੇ ਸੱਤਵੇਂ ਸਥਾਨ 'ਤੇ ਹੈ।


Related News