ਆਨੰਦ ਦੀ ਲੀਜੈਂਡਸ ਆਫ ਚੈੱਸ ਟੂਰਨਾਮੈਂਟ ''ਚ ਲਗਾਤਾਰ ਚੌਥੀ ਹਾਰ

07/26/2020 1:40:40 AM

ਚੇਨਈ– ਭਾਰਤੀ ਗ੍ਰੈਂਡਮਾਸਟਰ ਵਿਸ਼ਵਨਾਥਨ ਆਨੰਦ ਨੂੰ ਲੀਜੈਂਡਸ ਆਫ ਚੈੱਸ ਆਨਲਾਈਨ ਸ਼ਤਰੰਜ ਟੂਰਨਾਮੈਂਟ ਵਿਚ ਲਗਾਤਾਰ ਚੌਥੀ ਹਾਰ ਦਾ ਸਾਹਮਣਾ ਕਰਨਾ ਪਿਆ। ਉਸ ਨੂੰ ਨੀਦਰਲੈਂਡ ਦੇ ਅਨੀਸ਼ ਗਿਰੀ ਨੇ 3-2 ਨਾਲ ਹਰਾਇਆ।
ਸਾਬਕਾ ਵਿਸ਼ਵ ਚੈਂਪੀਅਨ ਭਾਰਤੀ ਖਿਡਾਰੀ ਤੇ ਗਿਰੀ ਨੇ ਪਹਿਲੇ ਚਾਰ ਗੇਮ ਡਰਾਅ ਖੇਡੇ ਪਰ ਨੀਦਰਲੈਂਡ ਦੇ ਖਿਡਾਰੀ ਨੇ ਆਰਮਗੇਡੋਨ ਗੇਮ (ਟਾਈਬ੍ਰੇਕ) ਵਿਚ ਜਿੱਤ ਹਾਸਲ ਕਰ ਲਈ। ਆਨੰਦ ਨੇ ਹਾਲਾਂਕਿ 1,50,000 ਡਾਲਰ ਦੀ ਇਨਾਮੀ ਰਾਸ਼ੀ ਵਾਲੇ ਇਸ ਟੂਰਨਾਮੈਂਟ ਦਾ ਆਪਣਾ ਪਹਿਲਾ ਅੰਕ ਹਾਸਲ ਕੀਤਾ ਪਰ ਉਹ ਅੰਕ ਸੂਚੀ ਵਿਚ ਸਭ ਤੋਂ ਹੇਠਾਂ ਬਣਿਆ ਹੋਇਆ ਹੈ। ਇਸ ਤੋਂ ਪਹਿਲਾਂ ਉਹ ਪੀਟਰ ਸਿਵਡਲਰ, ਮੈਗਨਸ ਕਾਰਲਸਨ ਤੇ ਵਲਾਦੀਮਿਰ ਕ੍ਰਾਮਨਿਕ ਹੱਥੋਂ ਹਾਰਿਆ ਸੀ।


Gurdeep Singh

Content Editor

Related News